ਵਾਸ਼ਿੰਗਟਨ (ਵਿਸ਼ੇਸ਼)- ਅਮਰੀਕੀ ਡਰੋਨ ਹਮਲੇ ਵਿਚ ਜਿਸ ਤਰ੍ਹਾਂ ਨਾਲ ਅਲਕਾਇਦਾ ਨੇਤਾ ਅਯਮਾਨ ਅਲ ਜਵਾਹਿਰੀ ਨੂੰ ਮਾਰਿਆ ਗਿਆ ਹੈ, ਉਸਦੇ ਬਾਅਦ ਇਹ ਚਰਚਾ ਤੇਜ਼ ਹੈ ਕਿ ਕੀ ਪਾਕਿਸਤਾਨ ਨੇ ਅਲਕਾਇਦਾ ਚੀਫ ਦੇ ਅਮਰੀਕਾ ਵਿਚ ਹੋਣ ਦੀ ਸੂਚਨਾ ਪਾਕਿਸਤਾਨ ਨੂੰ ਵੇਚੀ?
ਹਾਲ ਹੀ ਵਿਚ ਜਿਸ ਤਰ੍ਹਾਂ ਨਾਲ ਕੌਮਾਂਤਰੀ ਮੁਦਰਾ ਫੰਡ ਨੇ ਪਾਕਿਸਤਾਨ ’ਤੇ ਮੇਹਰਬਾਨੀ ਦਿਖਾਉਂਦੇ ਹੋਏ ਉਸਨੂੰ ਬੇਲਆਊਟ ਪੈਕੇਜ ਦਿੱਤਾ, ਉਸਨੇ ਇਨ੍ਹਾਂ ਅਟਕਲਾਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਜਿਸ ਤਰ੍ਹਾਂ ਨਾਲ ਰਹਿ ਰਹੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਂਦੇ ਹੋਏ ਜਵਾਹਿਰੀ ਨੂੰ ਮਾਰਿਆ ਗਿਆ ਹੈ, ਉਹ ਤਾਂ ਹੀ ਸੰਭਵ ਸੀ, ਜਦੋਂ ਕਈ ਹਫਤੇ ਤੱਕ ਉਸਦੀ ਰੂਟੀਨ ਦੀ ਜਾਸੂਸੀ ਕੀਤੀ ਗਈ ਹੋਵੇ ਅਤੇ ਪਲ-ਪਲ ਦੀ ਜਾਣਕਾਰੀ ਮਿਲ ਹੀ ਹੋਵੇ। ਵਿਦੇਸ਼ ਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਜਵਾਹਿਰੀ ਨੂੰ ਆਪਣੇ ਵਿੱਤੀ ਲਾਭ ਅਤੇ ਅਮਰੀਕਾ ਦੀ ਗੁੱਡਬੁੱਕ ਵਿਚ ਆਉਣ ਲਈ ਬਲੀ ਦਾ ਬਕਰਾ ਬਣਾਇਆ ਹੈ।
ਇਸ ਦਰਮਿਆਨ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਸ ਗਲੋਬਲ ਸੰਗਠਨ ਨੂੰ ਅਲਕਾਇਦਾ ਮਾਸਟਰਮਾਈਂਡ ਅਯਮਾਨ ਅਲ-ਜਵਾਹਿਰੀ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਹੈ ਕਿ ਨਹੀਂ, ਬਿਲਕੁੱਲ ਵੀ ਨਹੀਂ। ਸਾਨੂੰ ਜਵਾਹਿਰੀ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਵਾਹਿਰੀ ਦੇ ਮਾਰੇ ਜਾਣ ’ਤੇ ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦੁਜਾਰਿਕ ਨੇ ਕਿਹਾ ਕਿ ਇਹ ਗਲੋਬਲ ਸੰਗਠਨ ਅੱਤਵਾਦ ਦੇ ਖਿਲਾਫ ਲੜਨ ਅਤੇ ਇਸ ਖਤਰੇ ਦਾ ਮੁਕਾਬਲਾ ਕਰਨ ਵਿਚ ਕੌਮਾਂਤਰੀ ਸਹਿਯੋਗ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ। ਮੈਂਬਰ ਦੇਸ਼ਾਂ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਅੱਤਵਾਦ ਦਾ ਮੁਕਾਬਲਾ ਕਰਨ ਲਈ ਚੁਕਿਆ ਗਿਆ ਕਦਮ ਕੌਮਾਂਤਰੀ ਕਾਨੂੰਨ ਦੇ ਤਹਿਤ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੇ ਮੁਤਾਬਕ ਹੋਵੇ।
ਸੁਨਕ ਨੂੰ ਝਟਕਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦੂਜੇ ਪੋਲ 'ਚ ਲਿਜ਼ ਟਰਸ ਅੱਗੇ
NEXT STORY