ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਵਾਸ਼ਿੰਗਟਨ ਐਡਵੈਂਟਸ ਯੂਨੀਵਰਸਿਟੀ ਤੇ ਭਾਰਤੀ ਅਮੈਰਿਕਨ ਘੱਟਗਿਣਤੀ ਸੰਸਥਾ ਏ.ਆਈ.ਏ.ਐੱਮ (ਏਸ਼ੀਅਨ ਇੰਡੀਅਨ ਅਮੈਰਿਕਨ ਮਾਇਨਾਰਿਟੀ) ਵਲੋਂ ਇਕ ਸਾਂਝਾ ਸਮਾਗਮ ਅਯੋਜਿਤ ਕੀਤਾ ਗਿਆ। ਇਸ ਦੌਰਾਨ ਵਾਸ਼ਿੰਗਟਨ ਐਡਵੈਂਟਸ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ’ਚ ਇਕ ਸੰਧੀ ਹੋਈ। ਇਸ ਦੇ ਨਾਲ ਹੀ ਇਕ ਨਵੀਂ ਸੰਸਥਾ ਏ.ਆਈ.ਏ.ਐੱਮ. ਦਾ ਗਠਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਉੱਘੇ ਸਿੱਖ ਆਗੂ ਅਤੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ ਨੂੰ ਸੌਂਪੀ ਗਈ।
ਇਸ ਮੌਕੇ ਇਸ ਸੰਸਥਾ ਦੇ 7 ਬੋਰਡ ਮੈਂਬਰ ਵੀ ਨਿਯੁਕਤ ਕੀਤੇ ਗਏ ਜਿਸ ਵਿਚ ਹਿੰਦੂ, ਸਿੱਖ, ਮੁਸਲਿਮ, ਕਿ੍ਰਸ਼ਚਨ ਅਤੇ ਇੰਡੀਅਨ ਜਿਊਸ਼ ਧਰਮਾ ’ਚੋਂ ਲਏ ਗਏ। ਸਿੱਖ ਧਰਮ ਵਲੋਂ ਬਲਜਿੰਦਰ ਸਿੰਘ ਸ਼ੰਮੀ ਤੇ ਸੁਖਪਾਲ ਸਿੰਘ ਧਨੋਆ, ਕ੍ਰਿਸ਼ਚਨ ਧਰਮ ਵਲੋਂ ਪਵਨ ਬੇਜਵਾੜਾ ਤੇ ਇਲੀਸ਼ਾ ਪੁਲਿਵਰਤੀ, ਹਿੰਦੂ ਧਰਮ ਵਲੋਂ ਦੀਪਕ ਠੱਕਰ, ਮੁਸਲਿਮ ਧਰਮ ਵਲੋਂ ਜ਼ੁਨੈਦ ਕਾਜ਼ੀ ਅਤੇ ਜਿਊਸ਼ ਧਰਮ ਵਲੋਂ ਨਿਸਿਮ ਰਿਊਬਨ ਡਾਇਰੈਕਟਰਾਂ ਵਲੋਂ ਨਾਮਜ਼ਦ ਕੀਤੇ ਗਏ। ਪ੍ਰਧਾਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਘੱਟ ਗਿਣਤੀਆਂ ਵਿਚ ਏਕਤਾ ਪੈਦਾ ਕਰਨਾ, ਉਨ੍ਹਾਂ ਦੀ ਭਲਾਈ ਲਈ ਕਾਰਜ ਕਰਨਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਪ੍ਰਚਾਰ ਕਰਨਾ ਇਸ ਸੰਸਥਾ ਦਾ ਮੁੱਖ ਮੰਤਵ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਦੀ ਵਧੀ ਮੁਸ਼ਕਲ, ਅਮਰੀਕਾ 'ਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ 'ਤੇ ਮੈਕਸੀਕੋ ਸਹਿਮਤ
ਇਸ ਤੋਂ ਇਲਾਵਾ ਭਾਰਤ ਵਿਚ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦਾ ਮਹੌਲ ਬਣਾਉਣ ਲਈ ਵੀ ਕੰਮ ਕੀਤਾ ਜਾਵੇਗਾ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ੍ਰ. ਸਤਨਾਮ ਸਿੰਘ ਸੰਧੂ ਮੈਂਬਰ ਪਾਰਲੀਮੈਂਟ (ਰਾਜ ਸਭਾ, ਭਾਰਤ) ਨੇ ਕਿਹਾ ਕਿ ਭਾਰਤ ਵਿਚ ਬਹੁਤ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਭਾਰਤ ਵਿਕਸਤ ਦੇਸ਼ਾਂ ਦੀ ਕਤਾਰ ਵਿਚ ਖੜਾ ਹੋਵੇਗਾ। ਵਾਸ਼ਿੰਗਟਨ ਅਡਵੈਂਟਿਸ ਯੂਨੀਵਰਸਿਟੀ ਅਤੇ ਏ.ਆਈ.ਏ.ਐੱਮ ਸੰਸਥਾ ਵਲੋਂ ਸਾਂਝੇ ਰੂਪ ਵਿਚ ‘ਮਾਰਟਿਨ ਲੂਥਰ ਕਿੰਗ ਗਲੋਬਲ ਪੀਸ ਐਵਾਰਡ’ ਸਥਾਪਿਤ ਕੀਤਾ ਗਿਆ ਜੋ ਆਉਣ ਵਾਲੇ ਸਮੇਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੀ ਸ਼ਖਸੀਅਤ ਨੂੰ ਦਿੱਤਾ ਜਾਇਆ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਵਾਸੀਆਂ ਦੀ ਵਧੀ ਮੁਸ਼ਕਲ, ਅਮਰੀਕਾ 'ਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ 'ਤੇ ਮੈਕਸੀਕੋ ਸਹਿਮਤ
NEXT STORY