ਮਿਲਾਨ (ਇਟਲੀ) ਟੇਕ ਚੰਦ ਜਗਤਪੁਰ- ਭਾਰਤ ਦੇਸ਼ ਦਾ ਪਵਿੱਤਰ ਤਿਉਹਾਰ ਹੋਲੀ ਵਿਸ਼ਵ ਦੇ ਦੂਜੇ ਮੁਲਕਾਂ ਦੀ ਤਰ੍ਹਾਂ ਇਟਲੀ ਵਿੱਚ ਵੀ ਧੂਮ-ਧਾਮ ਨਾਲ਼ ਮਨਾਇਆ ਗਿਆ। ਇਸ ਸਬੰਧ ਵਿੱਚ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਤਹਿਤ ਮਿਲਾਨ ਸ਼ਹਿਰ ਵਿਖੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਇਕੱਤਰ ਹੋ ਕੇ ਰਲ ਮਿਲ ਕੇ ਹੋਲੀ ਮਨਾਈ ਗਈ।ਅਤੇ ਬਹੁਤ ਹੀ ਪਿਆਰ ਸਤਿਕਾਰ ਤਹਿਤ ਇਕ ਦੂਜੇ 'ਤੇ ਹੋਲੀ ਦੇ ਮਨਮੋਹਕ ਰੰਗਾਂ ਦੀ ਵਰਖਾ ਕੀਤੀ ਗਈ।ਜਿਸ ਨਾਲ ਹੋਲੀ ਦਾ ਇਹ ਤਿਉਹਾਰ ਆਪਸੀ ਮਿਲਵਰਤਨ ,ਅਮਨ ਸਾਂਝ ਅਤੇ ਪਿਆਰ ਦੀ ਇਕ ਮਿਸਾਲ ਛੱਡ ਗਿਆ।
ਇਸ ਮੌਕੇ ਇਟਾਲੀਅਨ ਪ੍ਰਸ਼ਾਨਿਕ ਅਧਿਕਾਰੀਆਂ ਦੇ ਨਾਲ-ਨਾਲ ਅਨੇਕਾਂ ਪ੍ਰਸਿੱਧ ਸਖਸ਼ੀਅਤਾਂ ਪਹੁੰਚੀਆਂ ਸਨ ਕੌਸਲੇਟ ਜਨਰਲ ਸੀ੍ ਲਵੱਨਿਆ ਕੁਮਾਰ ਦੁਆਰਾ ਹੋਲੀ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।ਅਤੇ ਸਾਰਿਆਂ ਨੂੰ ਹੋਲੀ ਦੀ ਵਧਾਈ ਦਿੱਤੀ ਗਈ।ਇਸ ਮੌਕੇ ਭਾਰਤੀ ਗੀਤ ਸੰਗੀਤ ਅਤੇ ਭਾਰਤੀ ਨਾਚਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਸਾਰੇ ਲੋਕ ਝੂਮਣ ਲਾ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Big Breaking : ਕੁਵੈਤ ਦੀ ਵੱਡੀ ਰਿਫਾਇਨਰੀ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ
NEXT STORY