ਅਲਬਾਮਾ(ਬਿਊਰੋ)—ਇਕ ਸ਼ਾਪਿੰਗ ਸੈਂਟਰ ਤੋਂ ਤਰਬੂਜ ਲੈਂਦੇ ਸਮੇਂ ਜ਼ਖ਼ਮੀ ਹੋ ਜਾਣ ਕਾਰਨ ਇਕ ਵਿਅਕਤੀ ਨੂੰ ਜੂਰੀ ਨੇ ਕਰੀਬ 50 ਕਰੋੜ ਰੁਪਏ (7.5 ਮਿਲੀਅਨ ਡਾਲਰ) ਦੇਣ ਨੂੰ ਕਿਹਾ ਹੈ। ਇਹ ਮਾਮਲਾ ਅਮਰੀਕਾ ਦੇ ਅਲਬਾਮਾ ਦਾ ਹੈ। ਜੁਲਾਈ 2015 ਵਿਚ ਹੇਨਰੀ ਵਾਲਕਰ ਦਾ ਪੈਰ ਲੱਕੜੀ ਦੀਆਂ ਫੱਟੀਆਂ ਵਿਚ ਫਸ ਗਿਆ ਸੀ। ਅਜਿਹਾ ਫਲ ਖਰੀਦਣ ਦੌਰਾਨ ਹੋਇਆ ਸੀ। ਉਦੋਂ ਵਾਲਕਰ ਦੀ ਉਮਰ 59 ਸਾਲ ਹੋ ਰਹੀ ਸੀ। ਉਨ੍ਹਾਂ ਇਸ ਮਾਮਲੇ ਵਿਚ ਫੇਨਿਕਸ ਸਿਟੀ ਕੋਰਟ ਵਿਚ ਕਿਹਾ ਸੀ ਕਿ ਉਹ ਡਿੱਗ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਲੱਕ ਅਤੇ ਪੈਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸੀ। ਦੂਜੇ ਪਾਸੇ ਸ਼ਾਪਿੰਗ ਸੈਂਟਰ ਦਾ ਕਹਿਣਾ ਹੈ ਉਸ ਦੇ ਸਟੋਰ ਵਿਚ ਡਿਸਪਲੇ ਬਿਲਕੁੱਲ ਸੁਰੱਖਿਅਤ ਸੀ ਅਤੇ ਉਹ ਉਸ ਵਿਚ ਕੋਈ ਬਦਲਾਅ ਨਹੀਂ ਕਰਨ ਜਾ ਰਿਹਾ ਹੈ।
ਸੈਂਟਰ ਦਾ ਕਹਿਣਾ ਹੈ ਕਿ ਉਹ ਜੂਰੀ ਦੇ ਇਸ ਫੈਸਲੇ ਖਿਲਾਫ ਅਪੀਲ ਕਰੇਗਾ। ਵਾਲਕਰ ਇਕ ਸੇਵਾ-ਮੁਕਤ ਆਰਮੀ ਅਫਸਰ ਹੈ। ਜੂਰੀ ਨੇ ਇਸ ਮਾਮਲੇ ਵਿਚ ਬੁੱਧਵਾਰ ਨੂੰ ਸ਼ਾਪਿੰਗ ਸੈਂਟਰ ਨੂੰ 25 ਲੱਖ ਡਾਲਰ ਮੁਆਵਜ਼ੇ ਵਿਚ ਅਤੇ 50 ਲੱਖ ਡਾਲਰ ਸਜ਼ਾ ਦੇ ਤੌਰ ਉੱਤੇ ਦੇਣ ਲਈ ਕਿਹਾ ਹੈ। ਵਾਲਕਰ ਦੇ ਵਕੀਲ ਨੇ ਕਿਹਾ ਕਿ ਇਹ ਬਿਲਕੁੱਲ ਠੀਕ ਫੈਸਲਾ ਹੈ ਕਿਉਂਕਿ ਸੈਂਟਰ ਨੇ ਇਸ ਮਾਮਲੇ ਦੀ ਨਜ਼ਰਅੰਦਾਜੀ ਕੀਤੀ ਹੈ ਅਤੇ ਲੱਕੜੀ ਦੀਆਂ ਫੱਟੀਆਂ ਨੂੰ ਅਸੁਰੱਖਿਅਤ ਤਰੀਕੇ ਨਾਲ ਰੱਖਿਆ ਸੀ। ਇਸ ਵਿਚ ਕਿਸੇ ਦੇ ਵੀ ਪੈਰ ਫਸ ਸਕਦੇ ਸਨ। ਜੂਰੀ ਨੇ ਇਸ ਗੱਲ ਨੂੰ ਤਵੱਜੋ ਦਿੱਤੀ ਕਿ ਵਾਲਕਰ ਪਹਿਲਾਂ ਇਕ ਹਫਤੇ ਵਿਚ 3 ਵਾਰ ਬਾਸਕੇਟਬਾਲ ਖੇਡਦੇ ਸਨ ਪਰ ਹੁਣ ਉਹ ਨਹੀਂ ਖੇਡ ਪਾਉਂਦੇ ਹਨ।
ਸ਼ੋਪਿੰਗ ਸੈਂਟਰ ਦਾ ਕਹਿਣਾ ਹੈ ਕਿ ਉਸ ਦੇ ਡਿਸਪਲੇ ਵਿਚ ਕੋਈ ਦਿਕੱਤ ਨਹੀਂ ਸੀ ਅਤੇ ਪੂਰੇ ਅਮਰੀਕਾ ਵਿਚ ਇਸ ਡਿਸਪਲੇ ਦਾ ਇਸਤੇਮਾਲ ਕਰਦਾ ਹੈ ਅਤੇ ਵਾਲਕਰ ਦਾ ਜ਼ਖਮੀ ਹੋਣਾ ਉਨ੍ਹਾਂ ਦੀ ਆਪਣੀ ਲਾਪ੍ਰਵਾਹੀ ਹੈ।
ਕੈਨੇਡੀਅਨ ਟਰਾਂਸਪੋਰਟ ਮੰਤਰੀ ਪੁੱਜੇ ਦਿੱਲੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ
NEXT STORY