ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਾਰੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਤੇਜ਼ੀ ਨਾਲ ਹੋ ਰਿਹਾ ਹੈ। ਜਿੱਥੇ ਕਈ ਪੁਰਾਣੇ ਜਿੱਤੇ ਅਤੇ ਹਾਰੇ ਹੋਏ ਉਮੀਦਵਾਰ ਵੀ ਟਿਕਟਾਂ ਨਾਲ ਨਿਵਾਜੇ ਜਾ ਰਹੇ ਹਨ, ਉੱਥੇ ਅਕਾਲੀ ਦਲ ਨੇ ਲੋਕਾਂ ਦੀ ਰਾਇ ਅਤੇ ਨਵੇਂ ਆਗੂਆਂ ਦੀਆਂ ਸੇਵਾਵਾਂ ਅਤੇ ਸਮਾਜਿਕ ਕੱਦ ਨੂੰ ਵੇਖਦਿਆਂ ਬਹੁਤ ਸਾਰੇ ਨਵੇਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨ ਆਗੂ ਅਤੇ ਲੋਕ ਹਿਰਦਿਆਂ ਵਿਚ ਵੱਸੇ ਹੋਏ ਪ੍ਰਤਿਭਾਵਾਨ ਰਾਜਨਬੀਰ ਸਿੰਘ ਨੂੰ ਟਿਕਟ ਦੇ ਕੇ ਹਲਕੇ ਵਿਚ ਅਕਾਲੀ ਦਲ ਦੀ ਜਿੱਤ ਪੱਕੀ ਕਰ ਦਿੱਤੀ ਹੈ।
ਪਿਛਲੇ ਲੰਮੇ ਸਮੇਂ ਤੋ ਇਹ ਹਲਕਾ ਕਿਸੇ ਚੰਗੇ ਲੋਕਲ ਐਮ ਐਲ ਏ ਦੀ ਅਗਵਾਈ ਤੋਂ ਸੱਖਣਾ ਸੀ ਪਰ ਰਾਜਨਬੀਰ ਸਿੰਘ ਘੁਮਾਣ ਦੇ ਰੂਪ ਵਿਚ ਹਲਕੇ ਨੂੰ ਬਹੁਤ ਹੀ ਵਧੀਆ ਉਮੀਦਵਾਰ ਮਿਲ ਗਿਆ ਹੈ। ਇਸ ਨਾਲ ਦੇਸ਼ ਵਿਦੇਸ਼ ਵਿਚ ਖੁਸ਼ੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਤੋਂ ਅਕਾਲੀ ਦਲ ਨਾਲ ਸੰਬੰਧਿਤ ਪੰਜਾਬੀ ਭਾਈਚਾਰੇ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਰਾਜਨਬੀਰ ਸਿੰਘ ਘੁਮਾਣ ਨੂੰ ਤਹਿ ਦਿਲੋਂ ਮੁਬਾਰਕਬਾਦ ਭੇਜੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ 26/11 ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ, ਭਾਰਤੀਆਂ ਨੇ ਸ਼ਹੀਦਾਂ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ
ਬ੍ਰਿਸਬੇਨ ਤੋਂ ਪ੍ਰੈਸ ਨਾਲ ਗੱਲ ਕਰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਬੱਲ ਨੇ ਦੱਸਿਆ ਕਿ ਰਾਜਨਬੀਰ ਸਿੰਘ ਘੁਮਾਣ ਨੂੰ ਟਿਕਟ ਮਿਲਣੀ ਪਾਰਟੀ ਵਿਚ ਕੰਮ ਅਤੇ ਕੁਰਬਾਨੀ ਕਰਨ ਵਾਲਿਆਂ ਦਾ ਸਨਮਾਨ ਹੈ। ਆਸਟ੍ਰੇਲੀਆ ਤੋਂ ਰਾਜਨ ਬੱਲ, ਰਨਦੀਪ ਬੱਲ, ਗੁਰਧਿਆਨ ਸਿੰਘ ਹਾਂਡਾ, ਮੋਨੀ ਚਾਹਲ, ਸਾਬੀ ਕੋਟਲੀ, ਕਰਨ ਰੰਧਾਵਾ, ਸਤਨਾਮ ਸਿੰਧੂ, ਗੁਰਦੀਪ ਸਿੰਘ ਧਾਲੀਵਾਲ, ਬੱਬੂ ਸੰਗਰਾਵਾ, ਹਰਜੀਤ ਸਿੰਘ ਲੰਬੜਦਾਰ, ਤੇਜਬੀਰ ਵੱਡੇ ਚਾਹਲ, ਬੱਲਾ ਸਰਪੰਚ, ਸਤਨਾਮ ਸਿੰਘ ਕੋਟਲਾ, ਅਮਰਬੀਰ ਸਿੰਘ ਮਡਿਆਲਾ, ਲਾਲੀ ਬਰਿਆਰ, ਵਰਿੰਦਰ ਸਿੰਘ ਸੋਹੀਆਂ, ਖਜਾਨ ਸਿੰਘ ਕਾਰਨਾਮਾ, ਚੰਨਾ ਚਾਹਲ, ਬੱਬਲ ਖਹਿਰਾ, ਮੋਨੂੰ ਚਾਹਲ, ਗੁਰਸ਼ਰਨ ਬੱਲ ਆਦਿ ਨੇ ਰਾਜਨਬੀਰ ਸਿੰਘ ਘੁਮਾਣ ਨੂੰ ਟਿਕਟ ਮਿਲਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਰ ਸੰਭਵ ਮਦਦ ਕਰਨ ਦੀ ਵਚਨਬੱਧਤਾ ਦੁਹਰਾਈ।
ਪਾਕਿਸਤਾਨ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ ਤੇ 9 ਜ਼ਖ਼ਮੀ
NEXT STORY