ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਕੁੱਝ ਘੰਟੇ ਪਹਿਲਾਂ ਭਾਰਤ ਸਮੇਤ ਸਾਰੇ ਦੇਸ਼ਾਂ 'ਤੇ ਪਰਸਪਰ ਟੈਰਿਫ (reciprocal tariff) ਲਗਾਉਣ ਦਾ ਐਲਾਨ ਕੀਤਾ ਹੈ। ਰੈਸੀਪ੍ਰੋਕਲ ਟੈਰਿਫ ਦਾ ਮਤਲਬ ਹੈ ਕਿ ਜੋ ਦੇਸ਼ ਅਮਰੀਕੀ ਸਾਮਾਨ 'ਤੇ ਜਿੰਨਾ ਟੈਰਿਫ ਲਗਾਏਗਾ, ਅਮਰੀਕਾ ਵੀ ਉਸ ਦੇਸ਼ ਦੇ ਸਾਮਾਨ 'ਤੇ ਉਨਾ ਹੀ ਟੈਰਿਫ ਲਗਾਵੇਗਾ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੇ ਵੀਰਵਾਰ ਰਾਤ ਨੂੰ ਇਸ ਨਾਲ ਸਬੰਧਤ ਨਵੀਂ ਟੈਰਿਫ ਨੀਤੀ 'ਤੇ ਦਸਤਖਤ ਕੀਤੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ 'ਪਰਸਪਰ ਟੈਰਿਫ' ਪ੍ਰਣਾਲੀ ਲਾਗੂ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੋਵਾਂ ਦੇਸ਼ਾਂ ਲਈ ਇੱਕ 'ਨਿਰਪੱਖ ਸੌਦਾ' ਹੋਵੇਗਾ। ਇਸ ਮੀਟਿੰਗ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ, ਰੱਖਿਆ ਅਤੇ ਊਰਜਾ ਖੇਤਰ ਨਾਲ ਸਬੰਧਤ ਕਈ ਮਹੱਤਵਪੂਰਨ ਫੈਸਲੇ ਲਏ ਗਏ।
ਇਹ ਵੀ ਪੜ੍ਹੋ: ਭਾਰਤ ਨੂੰ ਮਿਲਣਗੇ F-35 ਲੜਾਕੂ ਜਹਾਜ਼, PM ਮੋਦੀ ਨਾਲ ਮੁਲਾਕਾਤ ਮਗਰੋਂ ਟਰੰਪ ਦਾ ਵੱਡਾ ਐਲਾਨ
ਆਓ ਜਾਣਦੇ ਹਾਂ 5 ਵੱਡੀਆਂ ਗੱਲਾਂ-
- ਮਿਸ਼ਨ-500 ਦੀ ਸ਼ੁਰੂਆਤ: 2030 ਤੱਕ ਭਾਰਤ-ਅਮਰੀਕਾ ਦੁਵੱਲੇ ਵਪਾਰ ਨੂੰ 500 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।
- ਵਪਾਰ ਸਮਝੌਤਾ: 2025 ਦੇ ਅੰਤ ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ 'ਤੇ 'ਤੇ ਗੱਲਬਾਤ ਕੀਤੀ ਜਾਵੇਗੀ।
- ਰੱਖਿਆ ਭਾਈਵਾਲੀ: 2025 ਤੋਂ 2035 ਤੱਕ 10 ਸਾਲਾਂ ਦਾ ਰੱਖਿਆ ਭਾਈਵਾਲੀ ਢਾਂਚਾ ਤਿਆਰ ਕਰਨ ਦੀ ਯੋਜਨਾ ਹੈ, ਜੋ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
- ਐੱਫ-35 ਲੜਾਕੂ ਜਹਾਜ਼: ਟਰੰਪ ਨੇ ਕਿਹਾ ਇਸ ਸਾਲ ਤੋਂ ਅਸੀਂ ਭਾਰਤ ਨੂੰ ਫੌਜੀ ਵਿਕਰੀ ਵਿਚ ਕਈ ਅਰਬ ਡਾਲਰ ਦਾ ਵਾਧਾ ਕਰਾਂਗੇ। ਅਸੀਂ ਭਾਰਤ ਨੂੰ F-35 ਲੜਾਕੂ ਜਹਾਜ਼ ਉਪਲਬਧ ਕਰਵਾਉਣ ਦਾ ਰਾਹ ਵੀ ਪੱਧਰਾ ਕਰ ਰਹੇ ਹਾਂ।"
- ਊਰਜਾ ਖੇਤਰ ਵਿੱਚ ਵੱਡਾ ਨਿਵੇਸ਼: ਭਾਰਤ ਨੇ ਪਿਛਲੇ ਸਾਲ 15 ਬਿਲੀਅਨ ਡਾਲਰ ਦਾ ਅਮਰੀਕੀ ਕੱਚਾ ਤੇਲ ਅਤੇ ਐੱਲਐੱਨਜੀ ਦਾ ਆਯਾਤ ਕੀਤਾ ਸੀ। ਇਹ ਅੰਕੜਾ ਜਲਦੀ ਹੀ 25 ਬਿਲੀਅਨ ਡਾਲਰ ਤੱਕ ਵੱਧ ਸਕਦਾ ਹੈ।
ਭਾਰਤ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ, ਟੈਰਿਫ ਵਿੱਚ ਕਟੌਤੀ ਬਾਰੇ ਗੱਲਬਾਤ ਸਫਲ ਨਹੀਂ ਹੋ ਸਕੀ। ਇਸ ਲਈ ਅਮਰੀਕਾ ਨੇ ਹੁਣ ਸਿੱਧੀ ਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ। ਟਰੰਪ ਨੇ ਕਿਹਾ, "ਪਹਿਲਾਂ ਮੈਂ ਭਾਰਤ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਪਰ ਕੋਈ ਰਿਆਇਤ ਨਹੀਂ ਦਿੱਤੀ ਗਈ। ਇਸ ਲਈ ਹੁਣ ਅਸੀਂ ਇਸਨੂੰ ਆਸਾਨ ਬਣਾ ਰਹੇ ਹਾਂ - ਭਾਰਤ ਜੋ ਵੀ ਟੈਰਿਫ ਲਗਾਉਂਦਾ ਹੈ, ਅਸੀਂ ਵੀ ਉਹੀ ਲਗਾਵਾਂਗੇ।"
ਇਹ ਵੀ ਪੜ੍ਹੋ: ਹੁਣ ਇਸ ਦੇਸ਼ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੱਸੀ ਕਮਰ, ਵੱਡੀ ਗਿਣਤੀ 'ਚ ਰਹਿੰਦੇ ਨੇ ਭਾਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For IOS:- https://itunes.apple.com/in/app/id538323711?mt=8
ਭਾਰਤ ਨੂੰ ਮਿਲਣਗੇ F-35 ਲੜਾਕੂ ਜਹਾਜ਼, PM ਮੋਦੀ ਨਾਲ ਮੁਲਾਕਾਤ ਮਗਰੋਂ ਟਰੰਪ ਦਾ ਵੱਡਾ ਐਲਾਨ
NEXT STORY