ਡੈਲਟਾ (ਸਰਬਜੀਤ ਬਨੂੜ)-ਦੁਨੀਆ ਭਰ ਵਿਚ ਸਿੱਖੀ ਦੇ ਭੇਸ ’ਚ ਬਹਿਰੂਪੀਏ ਸਰਕਾਰੀ ਏਜੰਸੀਆਂ ਦੇ ਢਹੇ ਚੜ੍ਹ ਕੇ ਸ਼ਰੇਆਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ ਤੇ ਥਮਿੰਦਰ ਆਨੰਦ ਵਰਗੇ ਬਹਿਰੂਪੀਏ ਏਜੰਸੀਆਂ ਦੀ ਹੀ ਪੈਦਾਇਸ਼ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੈਲਟਾ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਨੇ ਇਕ ਬਿਆਨ ਰਾਹੀਂ ਕੀਤਾ।
ਇਹ ਵੀ ਪੜ੍ਹੋ : ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜੌਲੀ ਸਮੇਤ 2 ਜ਼ਖ਼ਮੀ
ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਕੈਲੀਫੋਰਨੀਆ ਰਹਿੰਦੇ ਥਮਿੰਦਰ ਆਨੰਦ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੀਨ ਤੋਂ ਛਪਵਾਉਣ ਅਤੇ ਨਿਰਾਦਰ, ਤਬਦੀਲੀਆਂ ਕੀਤੀਆਂ ਜਾਣ ਦੇ ਸਬੰਧ ’ਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 3 ਮਈ ਨੂੰ ਅੰਮ੍ਰਿਤਸਰ ਹੋਣ ਵਾਲੇ ਪੰਥਕ ਇਕੱਠ ਦਾ ਪੂਰਨ ਸਮਰਥਨ ਕਰਦੇ ਹਾਂ। ਕੈਨੇਡਾ ਦੀ ਸਿੱਖ ਸੰਗਤ ਵੱਲੋਂ ਪੰਥ ਵਿਰੋਧੀ ਏਜੰਸੀਆਂ ਦੇ ਢਹੇ ਚੜ੍ਹੇ ਸਿੱਖੀ ਭੇਸ ’ਚ ਵਿਚਰ ਰਹੇ ਕੈਨੇਡਾ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ’ਤੇ ਵੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਿਊਬਾ ਦੇ ਰਾਜਦੂਤ ਨੇ ਪਾਕਿਸਤਾਨ ਦੇ ਮੰਤਰੀ ਇਕਬਾਲ ਦੀ ਟਿੱਪਣੀ 'ਤੇ ਜਤਾਇਆ ਸਖ਼ਤ ਇਤਰਾਜ਼
ਨਿੱਝਰ ਨੇ ਕਿਹਾ ਕਿ ਕੈਲੀਫੋਰਨੀਆ ਦੇ ਥਮਿੰਦਰ ਅਨੰਦ ਅਤੇ ਰਿਪੁਦਮਨ ਮਲਿਕ, ਬਲਵੰਤ ਸਿੰਘ ਪੰਧੇਰ ਪੰਥ ਵਿਰੋਧੀ ਹਨ ਤੇ ਇਨ੍ਹਾਂ ਦੀ ਮਨਸ਼ਾ ਹਮੇਸ਼ਾ ਸਿੱਖ ਵਿਰੋਧੀ ਤੇ ਪੰਥ ਨੂੰ ਵਿਦੇਸ਼ਾਂ ’ਚ ਨੁਕਸਾਨ ਪਹੁੰਚਾਉਣ ਵਾਲੀ ਰਹੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਿੱਖ ਸੰਗਤ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਗੁਰਮਤਿ ਅਨੁਸਾਰ ਲਏ ਗਏ ਫ਼ੈਸਲਿਆਂ ਅੱਗੇ ਹਮੇਸ਼ਾ ਸਿਰ ਝੁਕਾਉਂਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ, ਸੰਦੇਸ਼ਾਂ ਅਤੇ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸਿੱਖੀ ਭੇਸ ’ਚ ਵਿਚਰ ਰਹੇ ਥਮਿੰਦਰ ਸਿੰਘ ਆਨੰਦ ਵਰਗੇ ਸਿੱਖ ਵਿਰੋਧੀ ਲੋਕਾਂ ’ਤੇ ਜਥੇਦਾਰ ਸਾਹਿਬਾਨ ਵੱਲੋਂ ਛੇਤੀ ਤੋਂ ਛੇਤੀ ਬਣਦੀ ਕਾਰਵਾਈ ਕਰ ਕੇ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਵਿਅਕਤੀ ਦੀ ਦੁਬਾਰਾ ਗ਼ਲਤੀ ਕਰਨ ਦੀ ਹਿੰਮਤ ਨਾ ਪੈ ਸਕੇ।
ਇਹ ਵੀ ਪੜ੍ਹੋ : 'ਭਾਰਤ 'ਚ ਬੂਸਟਰ ਖੁਰਾਕ ਲੈਣ ਵਾਲਿਆਂ 'ਚੋਂ 70 ਫੀਸਦੀ ਲੋਕਾਂ ਨੂੰ ਤੀਸਰੀ ਲਹਿਰ 'ਚ ਨਹੀਂ ਹੋਇਆ ਕੋਰੋਨਾ'
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਫਗਾਨ ਸ਼ਰਣਾਰਥੀਆਂ ਨੇ ਇਸਲਾਮਾਬਾਦ 'ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ
NEXT STORY