ਗੁਰਦਾਸਪੁਰ (ਜ. ਬ.)- ਕਰਾਚੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਚੈਰੀਟੇਬਲ ਟਰੱਸਟ ਨਾਲ ਸਬੰਧਤ ਬ੍ਰਿਟਿਸ਼ ਕਾਲ ਦੀ ਇਮਾਰਤ ’ਚੋਂ ਵੱਡੀ ਮਾਤਰਾ ’ਚ ਐਂਟੀ ਏਅਰਕ੍ਰਾਫ਼ਟ ਗੰਨ, ਸਟੇਨਗੰਨ, ਰਿਵਾਲਵਰ ਅਤੇ ਹੋਰ ਆਧੁਨਿਕ ਹਥਿਆਰ ਬਰਾਮਦ ਕੀਤੇ। ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਆਧੁਨਿਕ ਹਥਿਆਰ ਪਾਕਿਸਤਾਨੀ ਫੌਜ ਨਾਲ ਸਬੰਧਤ ਹਨ। ਸਰਹੱਦ ਪਾਰ ਸੂਤਰਾਂ ਅਨੁਸਾਰ, ਜੋ ਹਥਿਆਰ ਬਰਾਮਦ ਹੋਏ , ਉਨ੍ਹਾਂ ’ਚ ਐਂਟੀ ਏਅਰਕ੍ਰਾਫਟ ਗਨ-6, ਸਟੈਨਗਨ-10, ਕਲਾਸ਼ਿਨਕੋਵ ਰਾਈਫਲਾਂ-3, ਰਾਈਫਲ 12 ਬੋਰ-6, ਰਿਵਾਲਵਰ-10, ਹੈਂਡ ਗ੍ਰੇਨੇਡ-20 ਅਤੇ 1684 ਗੋਲੀਆਂ ਮਿਲੀਆਂ। ਸੂਤਰਾਂ ਨੇ ਦੱਸਿਆ ਕਿ ਇਹ ਸਾਰੇ ਹਥਿਆਰ ਪਾਕਿਸਤਾਨੀ ਫੌਜ ਨਾਲ ਸਬੰਧਤ ਹਨ ਅਤੇ ਫੌਜ ਡਿਪੂ ਤੋਂ ਚੋਰੀ ਕੀਤੇ ਗਏ ਸਨ।
ਜਸਟਿਸ ਉਮਰ ਅਤਾ ਬੰਦਿਆਲ ਹੋਣਗੇ ਪਾਕਿਸਤਾਨ ਦੇ ਅਗਲੇ ਚੀਫ਼ ਜਸਟਿਸ
NEXT STORY