ਬ੍ਰਿਟਿਸ਼ ਕੋਲੰਬੀਆ- ਆਪਣੇ ਕਰੀਬੀ ਲੋਕਾਂ ਦੇ ਕੱਪੜੇ ਪਹਿਨਣ ’ਚ ਵੱਖਰੇ ਤਰੀਕੇ ਦਾ ਕਨਫਰਟ ਹੁੰਦਾ ਹੈ। ਜੇਕਰ ਤੁਹਾਨੂੰ ਆਪਣੇ ਬੁਆਏਫ੍ਰੈਂਡ ਦੇ ਕੱਪੜੇ ਖਾਸ ਕਰ ਕੇ ਸ਼ਰਟ, ਟੀ-ਸ਼ਰਟ ਵਗੈਰਾ ਪਹਿਨਣ ਦਾ ਸ਼ੌਕ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਇਕ ਰਿਸਰਚ ਦੀ ਮੰਨੀਏ ਤਾਂ ਆਪਣੇ ਬੁਆਏਫ੍ਰੈਂਡ ਦੇ ਕੱਪੜੇ ਪਹਿਨਣ ਨਾਲ ਤੁਹਾਡਾ ਮੈਂਟਲ ਸਟ੍ਰੈੱਸ ਘੱਟ ਹੋ ਸਕਦਾ ਹੈ।
ਜੇਕਰ ਤੁਹਾਨੂੰ ਇਕੱਲੇਪਨ ਤੋਂ ਬੇਚੈਨੀ ਹੁੰਦੀ ਹੈ ਤਾਂ ਵੀ ਤੁਸੀਂ ਆਪਣੇ ਬੁਆਏਫ੍ਰੈਂਡ ਦੀ ਟੀ-ਸ਼ਰਟ ਜਾਂ ਕੱਪੜੇ ਪਹਿਨ ਕੇ ਵੇਖ ਸਕਦੇ ਹੋ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਰਿਸਰਚ ਮੁਤਾਬਕ ਕੋਈ ਵੀ ਚੀਜ਼, ਜਿਸ ’ਚ ਪਾਰਟਨਰ ਵਰਗੀ ਮਹਿਕ (ਸੈਂਟ) ਹੁੰਦੀ ਹੈ, ਉਸ ਨਾਲ ਸਟ੍ਰੈੱਸ, ਇਕੱਲਾਪਨ ਅਤੇ ਬੇਚੈਨੀ ਦੂਰ ਹੁੰਦੀ ਹੈ।
ਔਰਤਾਂ ’ਤੇ ਹੋਈ ਰਿਸਰਚ
ਖੋਜਕਾਰਾਂ ਨੇ ਵੱਖ-ਵੱਖ ਔਰਤਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ ਤਿੰਨ ਸੈਂਟ ਸੁੰਘਣ ਲਈ ਦਿੱਤੇ ਗਏ। ਇਨ੍ਹਾਂ ’ਚ ਇਕ ਅਜਨਬੀ ਦਾ ਸੀ, ਦੂਜਾ ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਤੀਜਾ ਨਿਊਟਰਲ। ਪਾਰਟਨਰ ਦੇ ਕੱਪੜੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਬੁਆਏਫ੍ਰੈਂਡ ਨੂੰ 24 ਘੰਟੇ ਉਹੀ ਕੱਪੜੇ ਪਹਿਨਣ ਲਈ ਦਿੱਤੇ ਗਏ ਸੀ ਤਾਂ ਕਿ ਇਸ ’ਚ ਉਨ੍ਹਾਂ ਦੀ ਮਹਿਕ ਸਮਾ ਜਾਵੇ।
ਇੰਟਰਵਿਊ ਲੈ ਕੇ ਚੈੱਕ ਕੀਤਾ ਗਿਆ ਸਟ੍ਰੈੱਸ
ਸ਼ਰਟ ਨੂੰ ਸੁੰਘਣ ਤੋਂ ਬਾਅਦ ਹਿੱਸਾ ਲੈਣ ਵਾਲਿਆਂ ਦਾ ਮੌਕ ਜੌਬ ਇੰਟਰਵਿਊ ਲਿਆ ਗਿਆ ਅਤੇ ਉਨ੍ਹਾਂ ਨੂੰ ਮੈਂਟਲ ਟਾਸਕ ਕਰਵਾਏ ਗਏ। ਅਜਿਹਾ ਪਾਰਟੀਸਿਪੈਂਟਸ ਦੇ ਸਟ੍ਰੈੱਸ ਨੂੰ ਵਧਾਉਣ ਲਈ ਕੀਤਾ ਗਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਜਿਨ੍ਹਾਂ ਔਰਤਾਂ ਨੇ ਪਾਰਟਨਰ ਦੇ ਕੱਪੜੇ ਪਹਿਨੇ ਸਨ, ਉਨ੍ਹਾਂ ਦੇ ਸਟ੍ਰੈੱਸ ਦਾ ਲੈਵਲ ਘੱਟ ਵੇਖਿਆ ਗਿਆ। ਉਥੇ ਹੀ ਜਿਨ੍ਹਾਂ ਔਰਤਾਂ ਨੇ ਅਜਨਬੀਆਂ ਦੇ ਕੱਪੜੇ ਪਹਿਨੇ ਸਨ, ਉਨ੍ਹਾਂ ਦੀ ਸਟ੍ਰੈੱਸ ਦਾ ਲੈਵਲ ਜ਼ਿਆਦਾ ਵੇਖਿਆ ਗਿਆ।
ਅਣਜਾਣਪੁਣੇ ’ਚ ਕੁੱਝ ਲੋਕ ਕਰਦੇ ਹਨ ਅਜਿਹਾ
ਰਿਸਰਚ ਦੀ ਮੁੱਖ ਲੇਖਿਕਾ ਮਾਰਲਿਸ ਹੋਫਰ ਨੇ ਇਕ ਬਿਆਨ ’ਚ ਦੱਸਿਆ ਕਿ ਕਈ ਲੋਕ ਆਪਣੇ ਪਾਰਟਨਰ ਦੇ ਕੱਪੜੇ ਪਾਉਂਦੇ ਹਨ ਜਾਂ ਪਾਰਟਨਰ ਦੇ ਦੂਰ ਹੋਣ ’ਤੇ ਬੈੱਡ ’ਤੇ ਉਨ੍ਹਾਂ ਵਾਲੀ ਸਾਈਡ ’ਤੇ ਸੌਂਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਸਾਡੇ ਨਤੀਜਿਆਂ ’ਚ ਇਹ ਸਾਹਮਣੇ ਆਇਆ ਕਿ ਪਾਰਟਨਰ ਭਾਵੇਂ ਕੋਲ ਨਾ ਹੋਵੇ, ਉਸ ਦੀ ਸਿਰਫ ਮਹਿਕ ਨਾਲ ਹੀ ਸਟ੍ਰੈੱਸ ਘੱਟ ਹੋ ਸਕਦਾ ਹੈ। ਰਿਸਰਚ ਜਰਨਲ ਆਫ ਪ੍ਰਸਨੈਲਿਟੀ ਐਂਡ ਸੋਸ਼ਲ ਸਾਈਕਾਲੌਜੀ ’ਚ ਛਪੀ ਸੀ।
ਕਈ ਲੋਕਾਂ ਲਈ ਇਹ ਸਟ੍ਰੈੱਸਫੁਲ ਸਿਚੁਏਸ਼ਨ ਨਾਲ ਲੜਨ ’ਚ ਮਦਦਗਾਰ ਹੋ ਸਕਦਾ ਹੈ। ਜੇਕਰ ਤੁਹਾਡਾ ਕੋਈ ਆਪਣਾ ਦੂਰ ਜਾ ਰਿਹਾ ਹੈ ਅਤੇ ਤੁਸੀਂ ਅਜਿਹੇ ’ਚ ਸਟ੍ਰੈੱਸ ’ਚ ਰਹਿੰਦੇ ਹੋ ਤਾਂ ਇਸ ਨੂੰ ਘੱਟ ਕਰਣ ਲਈ ਉਸ ਦਾ ਪਾਇਆ ਹੋਇਆ ਕੱਪੜਾ ਆਪਣੇ ਕੋਲ ਰੱਖ ਸਕਦੇ ਹੋ।
ਅਲਬਾਨੀਆ 'ਚ ਭੂਚਾਲ ਕਾਰਨ ਭਾਰੀ ਤਬਾਹੀ, ਹੁਣ ਤੱਕ 15 ਲੋਕਾਂ ਦੀ ਮੌਤ 600 ਜਖ਼ਮੀ
NEXT STORY