ਵੁਹਾਨ - ਚੀਨ ਦੇ ਵੁਹਾਨ ਸ਼ਹਿਰ ਵਿਚ ਢਾਈ ਮਹੀਨੇ ਤੱਕ ਲਾਕਡਾਊਨ ਰਹਿਣ ਤੋਂ ਬਾਅਦ ਜ਼ਿੰਦਗੀ ਪੱਟਡ਼ੀ 'ਤੇ ਆਉਣ ਲੱਗੀ ਹੈ। ਬਜ਼ਾਰਾਂ ਅਤੇ ਸਡ਼ਕਾਂ 'ਤੇ ਲੋਕਾਂ ਦੀ ਭਾਰੀ ਭੀਡ਼ ਦੇਖੀ ਜਾ ਰਹੀ ਹੈ ਪਰ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਇਸ ਵਿਚਾਲੇ ਵੁਹਾਨ ਦੇ ਲੋਕਾਂ ਵਿਚ ਵਿਆਹ ਕਰਨ ਦੀ ਹੋਡ਼ ਵੀ ਮਚ ਗਈ ਹੈ। ਵਿਆਹ ਲਈ ਆਨਲਾਈਨ ਰਜਿਸਟ੍ਰੇਸ਼ਨ ਵਿਚ 300 ਫੀਸਦੀ ਤੱਕ ਦਾ ਇਜ਼ਾਫਾ ਹੋਇਆ ਹੈ। ਜਿਸ ਕਾਰਨ ਮੈਟ੍ਰੀਮੋਨੀਅਲ ਵੈੱਬਸਾਈਟ ਕੁਝ ਸਮੇਂ ਲਈ ਕ੍ਰੈਸ਼ ਹੋ ਗਈਆਂ।
ਚਾਈਨਾ ਪੋਸਟ ਦੀ ਇਕ ਰਿਪੋਰਟ ਮੁਤਾਬਕ, ਚੀਨ ਵਿਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਪੇਮੈਂਟ ਪਲੇਟਫਾਰਮ ਅਲੀਪੇ ਨੇ ਦੱਸਿਆ ਕਿ ਲਾਕਡਾਊਨ ਖੁਲਦੇ ਹੀ ਵਿਆਹ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਟ੍ਰੈਫਿਕ 300 ਫੀਸਦੀ ਵਧ ਗਿਆ, ਜਿਸ ਕਾਰਨ ਕੁਝ ਸਾਈਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਲੀਪੇ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਹ ਕੱਪਲਸ ਨੂੰ ਇਕ ਨਵਾਂ ਆਪਸ਼ਨ ਦੇ ਰਹੇ ਹਨ, ਜਿਸ ਦੇ ਜ਼ਰੀਏ ਉਹ ਪਤਾ ਲਗਾ ਸਕਦੇ ਹਨ ਕਿ ਕਿੰਨਾ ਨਾਮਾਂ ਨੂੰ ਦੂਜੇ ਕੱਪਲਸ ਨੇ ਇਸਤੇਮਾਲ ਕਰ ਲਿਆ ਹੈ।
ਕੱਪਲਸ ਕਰਾ ਰਹੇ ਫੋਟੋਸ਼ੂਟ
ਦਰਅਸਲ, ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਫੈਲਣ ਕਾਰਨ ਮੈਟ੍ਰੀਮੋਨੀਅਲ ਵੈੱਬਸਾਈਟ ਨੇ ਫਰਵਰੀ ਅਤੇ ਮਾਰਚ ਤੋਂ ਵਿਆਹ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਸੀ। ਕੋਰੋਨਾ ਦੇ ਚੱਲਦੇ ਵੁਹਾਨ ਵਿਚ 76 ਦਿਨ ਦਾ ਲਾਕਡਾਊਨ ਕੀਤਾ ਗਿਆ ਸੀ। ਹੁਣ ਜਦ ਲਾਕਡਾਊਨ ਖੋਲ੍ਹ ਦਿੱਤਾ ਗਿਆ ਤਾਂ ਕੱਪਲਸ ਵਿਚ ਵਿਆਹ ਦੀ ਹੋਡ਼ ਮਚ ਗਈ ਹੈ। ਕਈ ਸ਼ਹਿਰਾਂ ਵਿਚ ਪ੍ਰੀ-ਵੈਡਿੰਗ ਸ਼ੂਟ ਚੱਲ ਰਹੇ ਹਨ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਕੱਪਲਸ ਵਖੋਂ-ਵੱਖ ਲੋਕੇਸ਼ਨਾਂ 'ਤੇ ਜਾ ਕੇ ਫੋਟੋਸ਼ੂਟ ਕਰਾ ਰਹੇ ਹਨ।
ਵੁਹਾਨ ਵਿਚ 70 ਇਲਾਕੇ ਮਹਾਮਾਰੀ ਮੁਕਤ ਐਲਾਨ
ਵੁਹਾਨ ਵਿਚ ਅਧਿਕਾਰੀਆਂ ਨੇ ਆਖਿਆ ਕਿ ਕਰੀਬ 700 ਇਲਾਕਿਆਂ ਵਿਚੋਂ 70 ਇਲਾਕਿਆਂ ਨੂੰ ਹਾਲ ਹੀ ਵਿਚ ਮਹਾਮਾਰੀ ਮੁਕਤ ਐਲਾਨ ਕੀਤਾ ਗਿਆ ਸੀ ਅਤੇ ਇਸ ਹਫਤੇ ਉਨ੍ਹਾਂ ਦਾ ਇਹ ਦਰਜਾ ਖਤਮ ਹੋ ਗਿਆ। ਜਿਸ ਨਾਲ ਲਾਕਡਾਊਨ ਦੀ ਮਿਆਦ ਵਧ ਗਈ ਸੀ। ਸਰਕਾਰ ਨੇ ਆਖਿਆ ਕਿ ਇਹ ਦਰਜਾ ਇਸ ਲਈ ਵਾਪਸ ਲਿਆ ਗਿਆ ਕਿਉਂਕਿ ਅਜਿਹੇ ਲੱਛਣ ਫਿਰ ਉਭਰ ਆਏ।\
5G ਨਾਲ ਫੈਲ ਰਿਹੈ ਕੋਰੋਨਾ ! UK 'ਚ ਲੋਕਾਂ ਨੇ ਸਾੜੇ ਟਾਵਰ
NEXT STORY