ਮਿਲਾਨ/ਇਟਲੀ (ਸਾਬੀ ਚੀਨੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਅਲੋਕ ਕੁਮਾਰ ਜੀ ਯੂਰਪ ਦੌਰੇ ਤਹਿਤ ਬੀਤੇ ਦਿਨ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਪੁੱਜੇ, ਜਿੱਥੇ ਉਨ੍ਹਾਂ ਦਾ ਇਟਲੀ ਦੀਆਂ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਲੋਕ ਕੁਮਾਰ ਨੇ ਕਿਹਾ ਕਿ ਹਿੰਦੂ ਧਰਮ ਨੂੰ ਪੂਰੇ ਵਿਸ਼ਵ ਭਰ ਵਿਚ ਹੋਰ ਫੈਲਾਉਣ ਲਈ ਪ੍ਰਚਾਰ ਜੋਰਾਂ ਨਾਲ ਜਾਰੀ ਹੈ।
ਇਹ ਵੀ ਪੜ੍ਹੋ: ਜਾਪਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ
ਉਨ੍ਹਾਂ ਦੱਸਿਆ ਕਿ ਹਿੰਦੂ ਧਰਮ ਦੀ ਵਿਸ਼ਾਲਤਾ ਤੋਂ ਵਿਦੇਸ਼ੀ ਗੋਰੇ ਲੋਕ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਇਟਲੀ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਵਿਠੁਲ, ਭਾਜਪਾ ਇਟਲੀ ਦੇ ਪ੍ਰਧਾਨ ਸ਼੍ਰੀ ਸਤੀਸ਼ ਕੁਮਾਰ ਜੋਸ਼ੀ, ਸ਼੍ਰੀ ਅਨਿਲ ਕੁਮਾਰ ਲੋਧੀ, ਅਭਿਨਾਸ਼ ਚੰਦਰ ਧੀਰ, ਸ਼੍ਰੀ ਅਨਿਲ ਕੁਮਾਰ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਸ਼੍ਰੀ ਅਲੋਕ ਕੁਮਾਰ ਨੂੰ ਇਟਲੀ ਪੁੱਜਣ 'ਤੇ ਜੀ ਆਇਆਂ ਆਖਿਆ ਗਿਆ।
ਇਹ ਵੀ ਪੜ੍ਹੋ: US 'ਚ ਤੂਫ਼ਾਨ 'ਹੈਲੇਨ' ਨੇ ਹੁਣ ਤੱਕ ਲਈ 107 ਲੋਕਾਂ ਦੀ ਜਾਨ, ਰਾਸ਼ਟਰਪਤੀ ਬਾਈਡੇਨ ਕਰਨਗੇ ਹਵਾਈ ਸਰਵੇਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਬਈ ਤੋਂ ਉਡਾਨ ਭਰਦਿਆਂ ਹੀ ਪਾਕਿਸਤਾਨ ਏਅਰਲਾਈਨਜ਼ ਦੇ ਜਹਾਜ਼ ਨਾਲ ਵਾਪਰਿਆ ਵੱਡਾ ਹਾਦਸਾ
NEXT STORY