ਵਾਸ਼ਿੰਗਟਨ— ਅਮਰੀਕਾ ਦੇ ਬਰੂਕਲਿਨ 'ਚ ਇਕ ਔਰਤ ਨੇ 5 ਜੁਲਾਈ ਨੂੰ ਉਸ ਦੇ ਘਰ 'ਚ ਵਾਪਰੀ ਅਜੀਬ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਔਰਤ ਨੇ ਕਿਹਾ ਕਿ ਉਸ ਦੇ ਬੈੱਡਰੂਮ 'ਚੋਂ ਅਜੀਬ ਆਵਾਜ਼ਾਂ ਆ ਰਹੀਆਂ ਸਨ। ਇਸ ਕਾਰਨ ਉਹ ਡਰ ਗਈ। ਫਿਰ ਹਿੰਮਤ ਕਰਕੇ ਉਹ ਦੇਖਣ ਗਈ। ਜਿਵੇਂ ਹੀ ਉਸ ਨੇ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਹ ਦੇਖ ਉਸ ਦੇ ਹੋਸ਼ ਉੱਡ ਗਏ ਕਿ ਅੰਦਰ ਹਜ਼ਾਰਾਂ ਮਧੂ ਮੱਖੀਆਂ ਦਾ ਡੇਰਾ ਲੱਗਾ ਸੀ।
ਉਸ ਨੇ ਮਦਦ ਲਈ ਮਧੂ ਮੱਖੀਆਂ ਰੱਖਣ ਵਾਲੇ ਮਾਈਕਲ ਨਾਂ ਦੇ ਵਿਅਕਤੀ ਨੂੰ ਸੱਦਿਆ ਤਾਂ ਉਹ ਵੀ ਇਹ ਸਭ ਦੇਖ ਕੇ ਹੈਰਾਨ ਹੋ ਗਿਆ। ਮਧੂ ਮੱਖੀਆਂ ਦੀਆਂ ਆਵਾਜ਼ਾਂ ਪੂਰੇ ਘਰ 'ਚ ਗੂੰਜ ਰਹੀਆਂ ਹਨ। ਇੱਥੇ ਲਗਭਗ 35,000 ਮਧੂ ਮੱਖੀਆਂ ਘਰ ਦੀ ਛੱਤ ਨੂੰ ਲੱਗੀਆਂ ਹੋਈਆਂ ਸਨ।
7 ਘੰਟਿਆਂ ਤਕ ਸਖਤ ਮਿਹਨਤ ਮਗਰੋਂ ਉਸ ਨੇ ਮੱਖੀਆਂ ਉਡਾ ਕੇ ਉਨ੍ਹਾਂ ਦੇ ਛੱਤੇ 'ਚੋਂ ਸ਼ਹਿਦ ਕੱਢ ਲਿਆ। ਉਸ ਨੇ ਹੱਸਦੇ ਹੋਏ ਕਿਹਾ ਕਿ ਘਰ 'ਚ ਬਿਨਾਂ ਬੁਲਾਏ ਆਏ ਸਨ ਪਰ ਇਹ ਮਹਿਮਾਨ ਪਰਿਵਾਰ ਨੂੰ ਬਹੁਤ ਸਾਰਾ ਸ਼ਹਿਦ ਤੋਹਫੇ 'ਚ ਦੇ ਗਏ ਹਨ।
25 ਸਾਲ ਤੋਂ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ ਇਹ ਪਰਿਵਾਰ, ਜਾਣੋ ਕਿਉਂ
NEXT STORY