ਸਿਡਨੀ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਨਾਲ ਜੂਝ ਰਹੇ ਆਸਟ੍ਰੇਲੀਆ ਤੋਂ ਇਕ ਰਾਹਤ ਦੀ ਖ਼ਬਰ ਹੈ। ਇੱਥੇ ਪੱਛਮੀ ਆਸਟ੍ਰੇਲੀਆ ਵਿਚ ਲਗਾਤਾਰ 5ਵੇਂ ਦਿਨ ਵੀ ਕੋਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਾ ਹੋਣ ਕਾਰਨ ਸਥਿਤੀਆਂ ਕਾਬੂ ਹੇਠ ਹੀ ਸਮਝੀਆਂ ਜਾ ਰਹੀਆਂ ਹਨ। ਇਸ ਲਈ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਅੱਜ ਸ਼ਾਮ 6 ਵਜੇ ਤੋਂ ਲਗਾਈ ਗਈ ਤਾਲਾਬੰਦੀ ਹਟਾਉਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਯੂ.ਕੇ. ਵੇਰੀਐਂਟ ਵਾਲੇ ਮਾਮਲੇ ਤੋਂ ਬਾਅਦ ਰਾਜ ਦੇ ਤਿੰਨ ਖੇਤਰਾਂ ਵਿਚ ਬੀਤੇ ਐਤਵਾਰ ਨੂੰ 5 ਦਿਨਾਂ ਦੀ ਤਾਲਾਬੰਦੀ ਲਗਾ ਦਿੱਤੀ ਗਈ ਸੀ। ਪ੍ਰੀਮੀਅਰ ਮਾਰਕ ਨੇ ਇਸ ਤੋਂ ਇਲਾਵਾ ਐਲਾਨ ਕਰਦਿਆਂ ਕਿਹਾ ਕਿ ਫੇਸ ਮਾਸਕ ਆਦਿ ਦੀਆਂ ਹਦਾਇਤਾਂ 14 ਫਰਵਰੀ ਤੱਕ ਜਾਰੀ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਕੁਝ ਅਜਿਹੇ ਸਥਾਨਾਂ 'ਤੇ ਜਿੱਥੇ ਕਿ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ, ਲੋਕਾਂ ਦੇ ਆਵਾਗਮਨ ਦੀ ਗਿਣਤੀ ਸੀਮਿਤ ਹੀ ਰੱਖੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਲੋਕਾਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਵਧਾਏਗੀ ਹਫਤਾਵਾਰੀ ਗਿਣਤੀਆਂ : ਮੌਰੀਸਨ
ਬਾਹਰੀ ਅਤੇ ਅੰਦਰੂਨੀ ਇਕੱਠਾਂ ਨੂੰ 20 ਵਿਅਕਤੀਆਂ ਤੱਕ ਹੀ ਸੀਮਿਤ ਕੀਤਾ ਗਿਆ ਹੈ। ਕਸੀਨੋ ਅਤੇ ਨਾਈਟ ਕਲੱਬਾਂ ਨੂੰ ਛੱਡ ਕੇ ਸਭ ਕਾਰੋਬਾਰ ਖੁੱਲ੍ਹਣਗੇ। ਕੰਮ-ਧੰਦਿਆਂ ਵਾਲੀਆਂ ਥਾਵਾਂ 'ਤੇ ਪ੍ਰਤੀ ਵਿਅਕਤੀ 4 ਵਰਗ ਮੀਟਰ ਵਾਲਾ ਨਿਯਮ ਲਾਗੂ ਰਹੇਗਾ ਅਤੇ ਆਉਣ ਜਾਉਣ ਵਾਲਿਆਂ ਦਾ ਰਿਕਾਰਡ ਰੱਖਣਾ ਵੀ ਜ਼ਰੂਰੀ ਹੈ। ਵਿਆਹ ਸ਼ਾਦੀਆਂ ਅਤੇ ਜਾਂ ਫੇਰ ਅੰਤਿਮ ਸੰਸਕਾਰ ਆਦਿ ਵਰਗੀਆਂ ਰਸਮਾਂ ਵਿਚ 150 ਲੋਕਾਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਹੈ। ਵੱਡੀਆ ਕਲਾਸਾਂ ਵਾਲੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ।
ਨੋਟ- ਪੱਛਮੀ ਆਸਟ੍ਰੇਲੀਆ 'ਚ ਲਗਾਈ ਤਾਲਾਬੰਦੀ ਅੱਜ ਸ਼ਾਮ ਤੋਂ ਖ਼ਤਮ, ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆਈ ਲੋਕਾਂ ਨੂੰ ਵਾਪਿਸ ਲਿਆਉਣ ਲਈ ਸਰਕਾਰ ਵਧਾਏਗੀ ਹਫਤਾਵਾਰੀ ਗਿਣਤੀਆਂ : ਮੌਰੀਸਨ
NEXT STORY