ਬੈਂਕਾਕ-ਚੀਨ ਨੇ ਕਿਹਾ ਕਿ 'ਚਾਹੇ ਜਿੰਨੀ ਵੀ ਸਥਿਤੀ ਬਦਲ ਜਾਵੇ', ਉਹ ਗੁਆਂਢੀ ਦੇਸ਼ ਮਿਆਂਮਾਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਮਿਆਂਮਾਰ 'ਚ ਪਿਛਲੇ ਸਾਲ ਤਖ਼ਤਾਪਲਟ ਕਰ ਸੱਤਾ 'ਤੇ ਕਾਬਜ਼ ਹੋਣ ਵਾਲੀ ਫੌਜ ਦੇ ਸਮਰਥਨ 'ਚ ਚੀਨ ਵੱਲੋਂ ਇਹ ਤਾਜ਼ਾ ਬਿਆਨ ਆਇਆ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ, ਵਿਦੇਸ਼ ਮੰਤਰੀ ਵਾਂਗ ਯੀ ਨੇ ਮਿਆਂਮਾਰ ਦੇ ਆਪਣੇ ਹਮਰੁਤਬਾ ਵੁਨਾ ਵਾਂਗ ਲਵਿਨ ਨਾਲ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਗੁਆਂਢੀਆਂ ਦੇ ਪ੍ਰਤੀ ਆਪਣੀ ਵਿਦੇਸ਼ ਨੀਤੀ 'ਚ ਮਿਆਂਮਾਰ ਨੂੰ ਹਮੇਸ਼ਾ ਮਹੱਤਵਪੂਰਨ ਸਥਾਨ ਦਿੱਤਾ ਹੈ ਅਤੇ ਉਹ ਉਸ ਦੇ ਨਾਲ ਸਹਿਯੋਗ ਅਤੇ ਆਦਾਨ-ਪ੍ਰਦਾਨ ਵਧਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਥਾਣੇ ’ਚ ਬੱਕਰੀ ਚੋਰੀ ਹੋਣ ਦੀ ਰਿਪੋਰਟ ਲਿਖਾਉਣ ਗਿਆ, ਬਾਹਰੋਂ ਮੋਟਰਸਾਈਕਲ ਚੋਰੀ (ਵੀਡੀਓ)
ਚੀਨ ਵੱਲੋਂ ਦਿੱਤੇ ਗਏ ਡਿਪਲੋਮੈਟ ਸਮਰਥਨ ਅਤੇ ਹੋਰ ਤਰ੍ਹਾਂ ਦੇ ਭੌਤਿਕ ਸਹਿਯੋਗ ਦੇ ਬਦਲੇ ਮਿਆਂਮਾਰ 10-ਮੈਂਬਰੀ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਘ (ਆਸੀਆਨ) 'ਚ ਬੀਜਿੰਗ ਦਾ ਵਫ਼ਾਦਾਰ ਸਹਿਯੋਗੀ ਹੈ। ਵਾਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਚੀਨ-ਮਿਆਂਮਾਰ ਆਰਥਿਕ ਗਲਿਆਰੇ 'ਤੇ ਕੰਮ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ, ਮੁੱਖ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਤੇਜ਼ੀ ਦੇਣੀ ਚਾਹੀਦੀ ਹੈ ਅਤੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ 'ਚ ਹੋਰ ਜ਼ਿਆਦਾ ਇਕਜੁਟ ਹੋ ਕੇ ਯੋਗਦਾਨ ਦੇਣਾ ਚਾਹੀਦਾ ਹੈ। ਵਾਂਗ ਨੇ ਕਿਹਾ ਕਿ ਹਾਲਾਤ 'ਚ ਕੀ ਬਦਲਾਅ ਆਉਂਦੇ ਹਨ, ਇਸ ਨਾਲ ਫ਼ਰਕ ਨਹੀਂ ਪੈਂਦਾ। ਮਿਆਂਮਾਰ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਕਰਨ 'ਚ ਚੀਨ ਉਸ ਦਾ ਸਮਰਥਨ ਜਾਰੀ ਰੱਖੇਗਾ। ਚੀਨ, ਮਿਆਂਮਾਰ ਦੀ ਰਾਸ਼ਟਰੀ ਸਥਿਤੀਆਂ ਦੇ ਅਨੁਕੂਲ ਵਿਕਾਸ ਮਾਰਗ 'ਤੇ ਚੱਲਣ 'ਚ ਉਸ ਦਾ ਸਾਥ ਦੇਵੇਗਾ।
ਇਹ ਵੀ ਪੜ੍ਹੋ : ਦੇਓਬਾ ਦੀ ਭਾਰਤ ਯਾਤਰਾ ਸ਼ੁਰੂ ਹੁੰਦੇ ਹੀ ਨੇਪਾਲ ਦੇ ਗ੍ਰਹਿ ਮੰਤਰੀ ਖੰਡ ਬਣੇ ਕਾਰਜਕਾਰੀ ਪ੍ਰਧਾਨ ਮੰਤਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਕਾਟਲੈਂਡ : ਹੋਮਜ਼ ਫਾਰ ਯੂਕ੍ਰੇਨ ਸਕੀਮ ਤਹਿਤ 210 ਯੂਕ੍ਰੇਨੀਆਂ ਨੂੰ ਦਿੱਤਾ ਵੀਜ਼ਾ
NEXT STORY