ਕਾਠਮੰਡੂ-ਸ਼ੇਰ ਬਹਾਦੁਰ ਦੇਓਬਾ ਦੇ ਤਿੰਨ ਦਿਨਾ ਦੌਰੇ 'ਤੇ ਭਾਰਤ ਰਵਾਨਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਨੇਪਾਲ ਦੇ ਗ੍ਰਹਿ ਮੰਤਰੀ ਬਾਲ ਕ੍ਰਿਸ਼ਨ ਖੰਡ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਦੇਓਬਾ ਦੀ ਸਿਫ਼ਾਰਿਸ਼ 'ਤੇ ਗ੍ਰਹਿ ਮੰਤਰੀ ਖੰਡ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਰੂਪ 'ਚ ਨਾਮਜ਼ਦ ਕੀਤਾ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਚੇਰਨੋਬਿਲ ਦਾ ਕਰਨਗੇ ਦੌਰਾ
ਗ੍ਰਹਿ ਮੰਤਰੀ ਅਗਲੇ ਤਿੰਨ ਦਿਨਾ ਤੱਕ ਪ੍ਰਧਾਨ ਮੰਤਰੀ ਦੇ ਰੋਜ਼ਾਨਾ ਪ੍ਰਸ਼ਾਸਨਿਕ ਕੰਮਾਂ ਨੂੰ ਦੇਖਣਗੇ। ਨੇਪਾਲ ਕਾਂਗਰਸ (ਐੱਨ.ਸੀ.) ਦੇ ਮੁੱਖ ਸਕੱਤਰ ਕ੍ਰਿਸ਼ਨ ਪ੍ਰਸਾਦ ਪੌਡੇਲ ਨੇ ਕਿਹਾ ਕਿ ਦੇਓਬਾ, ਜੋ ਐੱਨ.ਸੀ. ਦੇ ਪ੍ਰਧਾਨ ਹਨ, ਨੇ ਪਾਰਟੀ ਉਪ ਪ੍ਰਧਾਨ ਪੂਰਨ ਬਹਾਦੁਰ ਖੜਕਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਕਾਠਮੰਡੂ 'ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਪਿਛਲੇ ਸਾਲ ਜੁਲਾਈ 'ਚ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਓਬਾ ਦੀ ਇਹ ਪਹਿਲੀ ਦੁਵੱਲੀ ਵਿਦੇਸ਼ ਯਾਤਰਾ ਹੈ। ਪ੍ਰਧਾਨ ਮੰਤਰੀ ਐਤਵਾਰ ਨੂੰ ਸਵਦੇਸ਼ ਪਰਤਣਗੇ।
ਇਹ ਵੀ ਪੜ੍ਹੋ : ਮਿਊਚੁਅਲ ਫੰਡਸ 1 ਜੁਲਾਈ ਤੱਕ ਨਵੀਂ ਸਕੀਮ ਲਾਂਚ ਨਹੀਂ ਕਰ ਸਕਣਗੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੰਯੁਕਤ ਰਾਸ਼ਟਰ ਪ੍ਰਮਾਣੂ ਊਰਜਾ ਏਜੰਸੀ ਦੇ ਮੁਖੀ ਚੇਰਨੋਬਿਲ ਦਾ ਕਰਨਗੇ ਦੌਰਾ
NEXT STORY