ਵਾਸ਼ਿੰਗਟਨ (ਏਪੀ)- ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਸਰਕਾਰੀ ਬਲੂ ਰੂਮ ਵਿੱਚ ਕ੍ਰਿਸਮਿਸ ਟ੍ਰੀ ਦਾ ਉਦਘਾਟਨ ਕਰਕੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਬਲੂ ਰੂਮ ਵਿੱਚ 5.6 ਮੀਟਰ ਉੱਚਾ ਕ੍ਰਿਸਮਸ ਟ੍ਰੀ ਰੱਖਿਆ। ਜਿਲ ਨੇ ਕਿਹਾ ਕਿ ਇਹ ਬਹੁਤ ਸੁੰਦਰ ਹੈ। ਇਸ ਮਗਰੋਂ ਜਿਲ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਉੱਤਰੀ ਕੈਰੋਲੀਨਾ ਵਿੱਚ ਫ਼ੌਜ ਦੇ ਫੋਰਟ ਬ੍ਰੈਗ ਵਿੱਚ ਗਈ, ਜਿੱਥੇ ਉਨ੍ਹਾਂ ਨੇ ਸੇਵਾ ਕਰਨ ਵਾਲੇ ਮੈਂਬਰਾਂ ਅਤੇ ਫ਼ੌਜੀ ਪਰਿਵਾਰਾਂ ਨਾਲ 'ਫ੍ਰੈਂਡਸਗਿਵਿੰਗ' ਦਾ ਜਸ਼ਨ ਮਨਾਇਆ।
ਇਹਨਾਂ ਦੋਵੇਂ ਜਸ਼ਨਾਂ ਨਾਲ ਹੀ ਵ੍ਹਾਈਟ ਹਾਊਸ ਵਿਚ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋਈ, ਜਿਸ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਧੂਮਧਾਮ ਨਾਲ ਮਨਾਏ ਜਾਣ ਦੀ ਉਮੀਦ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ-19 ਵਿਰੋਧੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਬਜਾਏ ਆਪਣੇ ਅਜ਼ੀਜ਼ਾਂ ਨਾਲ ਬਾਹਰ ਜਸ਼ਨ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ -ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਕੋਰੋਨਾ ਮਾਮਲੇ 200,000 ਦੇ ਪਾਰ
ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਜਿਲ ਫੋਰਟ ਨੇ ਬ੍ਰੈਗ ਵਿਖੇ ਫ਼ੌਜੀ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਭੋਜਨ ਕੀਤਾ। ਰਾਸ਼ਟਰਪਤੀ ਨੇ ਵੱਖ-ਵੱਖ ਮੁਹਿੰਮਾਂ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਫ਼ੌਜੀ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਬਹੁਤ ਕੁਝ ਕਰਦੇ ਹੋ। ਤੁਸੀਂ ਲੋਕ ਦੁਨੀਆ ਦੀ ਸਭ ਤੋਂ ਵਧੀਆ ਫ਼ੌਜ ਹੋ ਅਤੇ ਮੈਂ ਤੁਹਾਡੇ ਨਾਲ ਇੱਥੇ ਮੌਜੂਦ ਹੋ ਕੇ ਮਾਣ ਮਹਿਸੂਸ ਕਰ ਰਿਹਾ ਹਾਂ।
ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਹੁਣ ਘਰ ਬੈਠੇ ਹੀ ਮੰਗਵਾ ਸਕਣਗੇ 'ਭੰਗ', ਓਬੇਰ ਈਟਸ ਨੇ ਸ਼ੁਰੂ ਕੀਤੀ ਸਹੂਲਤ
ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਕੋਰੋਨਾ ਪਾਜ਼ੇਟਿਵ
NEXT STORY