ਅਮਰੀਕਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਇਕ ਤਕਨੀਕੀ ਸਲਾਹਕਾਰ ਸਮੂਹ ਭਾਰਤ ਦੀ ਕੋਵੈਕਸੀਨ ਦੇ ਡਾਟਾ ਦੀ ਸਮੀਖਿਆ ਕਰ ਰਿਹਾ ਹੈ। ਅਜਿਹੇ 'ਚ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਵਾਲੀਆਂ ਵੈਕਸੀਨਾਂ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ 'ਤੇ ਜਲਦ ਫੈਸਲਾ ਲਿਆ ਜਾ ਸਕਦਾ ਹੈ। ਡਬਲਯੂ.ਐੱਚ.ਓ. ਦੀ ਇਕ ਬੁਲਾਰਨ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਰਿਕਾਰਡ 1,106 ਲੋਕਾਂ ਦੀ ਹੋਈ ਮੌਤ
ਮਾਰਗਰੇਟ ਹੈਰਿਸ ਨੇ ਯੂ.ਐੱਨ. ਪ੍ਰੈੱਸ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸਾਰਾ ਕੁਝ ਠੀਕ ਰਹਿੰਦਾ ਹੈ ਤਾਂ ਸਾਰਾ ਕੁਝ ਠੀਕ ਤਰ੍ਹਾਂ ਨਾਲ ਹੁੰਦਾ ਹੈ। ਨਾਲ ਹੀ ਕਮੇਟੀ ਡਾਟਾ ਤੋਂ ਸੰਤੁਸ਼ਟ ਹੁੰਦੀ ਹੈ ਤਾਂ ਸਾਨੂੰ 24 ਘੰਟਿਆਂ ਦੇ ਅੰਦਰ ਇਸ ਵੈਕਸੀਨ ਦੀ ਐਮਰਜੈਂਸੀ ਸਿਫਾਰਿਸ਼ ਮਿਲ ਸਕਦੀ ਹੈ। ਭਾਰਤ 'ਚ ਲੱਖਾਂ ਲੋਕਾਂ ਨੇ ਭਾਰਤ ਬਾਇਓਨਟੈੱਕ ਵੱਲੋਂ ਘਰੇਲੂ ਪੱਧਰ 'ਤੇ ਤਿਆਰ ਕੀਤੀ ਗਈ ਕੋਵੈਕਸੀਨ ਨੂੰ ਲਵਾਇਆ ਹੈ। ਪਰ ਡਬਲਯੂ.ਐੱਚ.ਓ. ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਉਹ ਅੰਤਰਰਾਸ਼ਟਰੀ ਯਾਤਰਾ ਨਹੀਂ ਕਰ ਪਾ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ : ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਜੰਗਲ 'ਚ ਦੱਬੀ ਹੋਈ ਮਿਲੀ
ਰਾਇਟਰਸ ਦੀ ਰਿਪੋਰਟ ਮੁਤਾਬਕ ਡਬਲਯੂ.ਐੱਚ.ਓ. ਬੁਲਾਰਨ ਨੇ ਕਿਹਾ ਕਿ ਭਾਰਤ 'ਚ ਨਿਰਮਿਤ ਕੋਵੈਕਸੀਨ ਦੀ ਸਮੀਖਿਆ ਅੱਜ ਕੀਤੀ ਜਾ ਰਹੀ ਹੈ। ਡਬਲਯੂ.ਐੱਚ.ਓ. ਨੇ ਪਹਿਲਾਂ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਇਹ ਯਕੀਨੀ ਕਰਨ ਲਈ ਕਿ ਕੋਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ, ਇਕ ਵੈਕਸੀਨ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ 'ਚ ਕੋਰੋਨਾ ਕਾਰਨ ਰਿਕਾਰਡ 1,106 ਲੋਕਾਂ ਦੀ ਹੋਈ ਮੌਤ
NEXT STORY