ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ 8 ਅਰਬ ਡਾਲਰ ਦੀ ਕੀਮਤ ਦੇ ਹਥਿਆਰ ਵੇਚਣ ਦੇ ਸੌਦੇ 'ਤੇ ਵੀਟੋ ਦਾ ਇਸਤੇਮਾਲ ਕੀਤਾ ਹੈ। ਅਮਰੀਕੀ ਕਾਂਗਰਸ ਨੇ ਇਸ ਡੀਲ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜਤਾਉਂਦੇ ਹੋਏ ਇਸ ਡੀਲ ਨੂੰ ਰੋਕਣ ਲਈ ਪ੍ਰਸਤਾਵ ਜਾਰੀ ਕੀਤਾ ਸੀ ਪਰ ਟਰੰਪ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਗਲੋਬਲ ਪੱਧਰ 'ਤੇ ਅਮਰੀਕੀ ਮੁਕਾਬਲੇ ਨੂੰ ਕਮਜ਼ੋਰ ਕਰੇਗਾ ਅਤੇ ਅਮਰੀਕੀ ਸਹਿਯੋਗੀਆਂ ਦੇ ਨਾਲ ਰਿਸ਼ਤੇ ਖਰਾਬ ਕਰੇਗੀ।
ਕਾਂਗਰਸ ਦੇ ਕੁਝ ਮੈਂਬਰਾਂ ਨੇ ਇਸ ਡੀਲ ਦੇ ਪ੍ਰਤੀ ਚਿੰਤਾ ਜਤਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ ਇਹ ਹਥਿਆਰ ਯਮਨ ਦੀ ਜੰਗ 'ਚ ਸ਼ਹਿਰੀ ਆਬਾਦੀ ਖਿਲਾਫ ਇਸਤੇਮਾਲ ਕੀਤੇ ਜਾ ਸਕਦੇ ਹਨ। ਇਨਾਂ ਮੈਂਬਰਾਂ ਨੇ ਯਮਨ ਦੀ ਜੰਗ ਅਤੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ 'ਚ ਵੀ ਸਾਊਦੀ ਅਰਬ ਦੀ ਭੂਮਿਕਾ ਦੀ ਨਿੰਦਾ ਕੀਤੀ ਸੀ। ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਬੁਲਾਰੇ ਮਿਚ ਮੈਕੋਨੇਲ ਨੇ ਆਖਿਆ ਹੈ ਕਿ ਸੀਨੇਟ ਅਗਲੇ ਕੁਝ ਦਿਨਾਂ 'ਚ ਇਸ ਟਰੰਪ ਦੇ ਵੀਟੋ ਨੂੰ ਖਾਰਿਜ ਕੀਤੇ ਜਾਣ 'ਤੇ ਵੋਟਿੰਗ ਕਰੇਗੀ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਤੈਅ ਹੈ ਕਿ ਸੀਨੇਟ ਨੂੰ ਅਜਿਹਾ ਕਦਮ ਚੁੱਕਣ ਲਈ 2 ਤਿਹਾਈ ਬਹੁਮਤ ਮਿਲ ਜਾਵੇਗਾ।
ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਇਹ ਤੀਜਾ ਮੌਕਾ ਹੈ ਕਿ ਜਦੋਂ ਰਾਸ਼ਟਰਪਤੀ ਟਰੰਪ ਨੇ ਆਪਣੇ ਵਿਸ਼ੇਸ਼-ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਇਸ ਸਾਲ ਮਈ ਮਹੀਨੇ 'ਚ ਵ੍ਹਾਈਟ ਹਾਊਸ ਨੇ ਐਮਰਜੰਸੀ ਦਾ ਐਲਾਨ ਕਰਕੇ ਵਿਧਾਇਕਾਂ ਨੂੰ ਇਕ ਕੰਢੇ ਰੱਖ ਕੇ ਹਥਿਆਰਾਂ ਦੀ ਡੀਲ ਨੂੰ ਅੱਗੇ ਵਧਾਇਆ ਸੀ। ਇਸ ਦੌਰਾਨ ਟਰੰਪ ਨੇ ਆਪਣੇ ਫੈਸਲੇ ਲਈ ਈਰਾਨ ਦੇ ਨਾਲ ਵੱਧਦੇ ਤਣਾਅ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਵਾਸ਼ਿੰਗਟਨ 'ਚ ਉਨ੍ਹਾਂ ਖਿਲਾਫ ਵਿਰੋਧ ਦਾ ਜਨਮ ਦਿੱਤਾ ਸੀ। ਰਿਪਬਲਿਕਨ ਪਾਰਟੀ ਨਾਲ ਜੁੜੇ ਕਈ ਸੀਨੇਟਾ ਮੈਂਬਰਾਂ ਨੇ ਵੀ ਕਿਹਾ ਸੀ ਕਿ ਕਾਂਗਰਸ ਨੂੰ ਕੰਢੇ ਰੱਖ ਕੇ ਫੈਸਲਾ ਕਰਨ ਦਾ ਇਹ ਕੋਈ ਚੰਗਾ ਤਰੀਕਾ ਨਹੀਂ ਸੀ।
ਉਥੇ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਹਥਿਆਰਾਂ ਦੀ ਵਿਕਰੀ ਨੂੰ ਰੋਕਣ ਨਾਲ ਯਮਨ 'ਚ ਜਾਰੀ ਜੰਗ ਲੰਬੀ ਹੋ ਸਕਦੀ ਹੈ ਅਤੇ ਪੱਕੇ ਨਿਸ਼ਾਨੇ ਵਾਲੇ ਹਥਿਆਰਾਂ ਦੀ ਗੈਰ-ਹਾਜ਼ਰੀ 'ਚ ਜ਼ਿਆਦਾ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਈਰਾਨ ਖਿਲਾਫ ਇਕ ਕੰਧ ਦੀ ਤਰ੍ਹਾਂ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ 'ਚ ਕਾਫੀ ਵਾਧਾ ਹੋਇਆ ਹੈ। ਟਰੰਪ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕੰਟਰੋਲ 'ਚ ਕਰਨ ਲਈ ਅਮਰੀਕਾ ਨੂੰ ਪ੍ਰਮਾਣੂ ਸਮਝੌਤੇ ਤੋਂ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਬੀਤੇ ਕੁਝ ਦਿਨਾਂ ਤੋਂ ਹੋਰਮੂਜ਼ ਦੀ ਖਾੜੀ 'ਤੇ ਟੈਂਕਰਾਂ ਦੇ ਦਾਖਲ ਹੋਣ ਨੂੰ ਲੈ ਕੇ ਦੋਹਾਂ ਵਿਚਾਲੇ ਤਣਾਅ ਹੋ ਵਧ ਗਿਆ ਹੈ।
ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਪਾਕਿ ਨੇ 504 ਸ਼ਰਧਾਲੂਆਂ ਨੂੰ ਦਿੱਤੇ ਵੀਜ਼ੇ
NEXT STORY