ਨੈਰੋਬੀ(ਬਿਊਰੋ)— ਇਕ ਅਜੀਬੋ-ਗਰੀਬ ਘਟਨਾ ਵਿਚ ਨੈਰੋਬੀ ਤੋਂ ਇੰਸਤਾਨਬੁਲ ਜਾਣ ਵਾਲੇ ਇਕ ਯਾਤਰੀ ਜਹਾਜ਼ ਦੀ ਸੂਡਾਨ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੈਂਡਿੰਗ ਦੀ ਮੁੱਖ ਵਜ੍ਹਾ ਬਣੀ ਜਹਾਜ਼ ਵਿਚ ਯਾਤਰੀਆਂ ਦੇ ਮੋਬਾਇਲ ਫੋਨ 'ਤੇ 'ਬੋਂਬ ਆਨ ਬੋਰਡ' ਦੇ ਨਾਂ ਤੋਂ ਦਿਸਣ ਵਾਲਾ ਨੈੱਟਵਰਕ। ਇਹ ਸੂਚਨਾ ਬਾਅਦ ਵਿਚ ਯਾਤਰੀਆਂ ਨੇ ਕਰੂ ਮੈਂਬਰਸ ਨੂੰ ਦਿੱਤੀ। ਇਸ ਤੋਂ ਬਾਅਦ ਹੀ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ ਗਿਆ। ਦਰਅਸਲ ਮਾਮਲਾ ਤੁਰਕੀ ਏਅਰਲਾਈਨਜ਼ ਦਾ ਹੈ। ਏਅਰਲਾਈਨਜ਼ ਦੇ ਉਡਾਣ ਭਰਦੇ ਹੀ ਜਹਾਜ਼ ਅੰਦਰ ਬੈਠੇ ਯਾਤਰੀਆਂ ਨੂੰ ਉਨ੍ਹਾਂ ਦੀ ਫੋਨ ਸਕਰੀਨ 'ਤੇ 'ਬੋਂਬ ਆਨ ਬੋਰਡ' ਦੇ ਨਾਂ ਤੋਂ ਇਕ ਵਾਈ-ਫਾਈ ਨੈਟਵਰਕ ਦਿਸਿਆ।
ਇਸ ਤੋਂ ਬਾਅਦ ਯਾਤਰੀਆਂ ਨੇ ਇਸ ਸੂਚਨਾ ਤੁਰੰਤ ਜਹਾਜ਼ ਦੇ ਕਰੂ ਮੈਂਬਰਸ ਨੂੰ ਦਿੱਤੀ। ਕਰੂ ਮੈਂਬਰਸ ਨੇ ਘਟਨਾ ਦੀ ਸੂਚਨਾ ਗ੍ਰਾਊਂਡ ਸਟਾਫ ਨੂੰ ਦਿੱਤੀ। ਇਸ ਤੋਂ ਬਾਅਦ ਤੁਰੰਤ ਜਹਾਜ਼ ਦੀ ਸੂਡਾਨ ਦੇ ਖਾਰਟੋਮ ਹਵਾਈਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ। ਲੈਂਡਿੰਗ ਤੋਂ ਬਾਅਦ ਪੂਰੀ ਫਲਾਇਟ ਦੀ ਸੁਰੱਖਿਆ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਜਹਾਜ਼ ਵਿਚ ਯਾਤਰਾ ਕਰ ਰਹੇ ਇਕ ਯਾਤਰੀ ਨੇ ਆਪਣੇ ਵਾਈ-ਫਾਈ ਨੈੱਟਵਰਕ ਦਾ ਨਾਂ 'ਬੋਂਬ ਆਨ ਬੋਰਡ' ਰੱਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਾਰ ਜਹਾਜ਼ ਦੇ ਉਡਾਣ ਭਰਨ ਤੋਂ ਕੁੱਝ ਮਿੰਟ ਬਾਅਦ ਤੱਕ ਓਹੀ ਨੈੱਟਵਰਕ ਹੋਰ ਯਾਤਰੀਆਂ ਦੇ ਮੋਬਾਇਲ 'ਤੇ ਵੀ ਦਿਸ ਰਿਹਾ ਸੀ। ਜਹਾਜ਼ ਦੀ ਸੁਰੱਖਿਆ ਜਾਂਚ ਵਿਚ ਫਲਾਇਟ ਅੰਦਰ ਬੰਬ ਹੋਣ ਤਰ੍ਹਾਂ ਦਾ ਕੁੱਝ ਵੀ ਨਹੀਂ ਮਿਲਿਆ।
ਇਸ ਮਾਮਲੇ ਵਿਚ ਤੁਰਕੀ ਏਅਰਲਾਈਨਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਿਸੇ ਵੀ ਯਾਤਰੀ ਜਾਂ ਵਿਅਕਤੀ ਦਾ ਅਧਿਕਾਰ ਹੈ ਕਿ ਉਹ ਆਪਣੇ ਫੋਨ ਨੇ ਨੈਟਵਰਕ ਦਾ ਨਾਂ ਕੀ ਰੱਖਦਾ ਹੈ। ਇਸ ਤੋਂ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।
ਇਮਰਾਨ ਖਾਨ ਨੇ ਮੋਦੀ ਦਾ ਕੀਤਾ ਗੁਣਗਾਨ
NEXT STORY