ਮੋਂਟੇਵੀਡੀਓ: ਅਰਜਨਟੀਨਾ ਦੇ ਪੈਟਾਗੋਨੀਆ ਖੇਤਰ ਵਿੱਚ ਸਥਿਤ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ 12,000 ਹੈਕਟੇਅਰ ਖੇਤਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਅਧਿਕਾਰੀਆਂ ਅਨੁਸਾਰ, ਇਹ ਅੱਗ ਲਗਭਗ ਇੱਕ ਹਫ਼ਤਾ ਪਹਿਲਾਂ ਅਰਜਨਟੀਨਾ ਦੇ ਚੂਬੁਟ ਸੂਬੇ ਦੇ ਐਂਡੀਜ਼ ਖੇਤਰ 'ਚ ਸ਼ੁਰੂ ਹੋਈ ਸੀ, ਜਿਸ ਕਾਰਨ ਹੁਣ ਸਥਾਨਕ ਨਿਵਾਸੀਆਂ ਦੀ ਜਾਨ-ਮਾਲ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ।

ਬਿਜਲੀ ਪਲਾਂਟ ਤੇ ਸਕੂਲ 'ਤੇ ਮੰਡਰਾ ਰਿਹਾ ਖਤਰਾ
ਇਸ ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਰਿਹਾਇਸ਼ੀ ਇਲਾਕਿਆਂ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਸੰਪਤੀ ਦੇ ਨਾਲ-ਨਾਲ ਇੱਕ ਬਿਜਲੀ ਪਲਾਂਟ, ਇੱਕ ਸਕੂਲ ਅਤੇ ਕਈ ਪੇਂਡੂ ਜਾਇਦਾਦਾਂ 'ਤੇ ਵੀ ਖਤਰਾ ਬਣਿਆ ਹੋਇਆ ਹੈ।
ਮੁਲਜ਼ਮਾਂ ਬਾਰੇ ਦੱਸਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ
ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਚੂਬੁਟ ਦੇ ਗਵਰਨਰ ਇਗਨਾਸੀਓ ਟੋਰੇਸ ਨੇ ਖਦਸ਼ਾ ਜਤਾਇਆ ਹੈ ਕਿ ਕੁਝ ਹਿੱਸਿਆਂ ਵਿੱਚ ਇਹ ਅੱਗ ਜਾਣਬੁੱਝ ਕੇ ਲਗਾਈ ਗਈ ਸੀ। ਗਵਰਨਰ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਗ ਲਗਾਉਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਦੋਸ਼ੀਆਂ ਬਾਰੇ ਗੁਪਤ ਜਾਣਕਾਰੀ ਦੇਣ ਵਾਲੇ ਲਈ 5 ਕਰੋੜ ਪੇਸੋ (ਲਗਭਗ 34,000 ਡਾਲਰ) ਦੇ ਇਨਾਮ ਦਾ ਐਲਾਨ ਕੀਤਾ ਹੈ।

ਸਭ ਕੁਝ ਸੜਦਾ ਦੇਖਣਾ ਦੁਖਦਾਈ
ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁੜੇ ਫਾਇਰ ਫਾਈਟਰ ਜਾਰਜ ਅਰਾਨੇਆ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਅੱਗ ਦਾ ਮੰਜ਼ਰ ਬੇਹੱਦ ਖ਼ੌਫ਼ਨਾਕ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਸੜਦਾ ਦੇਖਣਾ ਬਹੁਤ ਦੁਖਦਾਈ ਹੈ ਅਤੇ ਕਈ ਵਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੀ ਅੱਗ ਦੇ ਸਾਹਮਣੇ ਨਾਕਾਫ਼ੀ ਸਾਬਤ ਹੋ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ ! ਗੈਂਗਵਾਰ ਦਾ ਸ਼ੱਕ, ਪੁਲਸ ਨੇ ਪਹਿਲਾਂ ਹੀ ਦਿੱਤੀ ਸੀ Warning
NEXT STORY