ਢਾਕਾ : ਬੰਗਲਾਦੇਸ਼ ਨੂੰ ਵਿੱਤੀ ਸਾਲ 2025-26 ਦੌਰਾਨ ਮਿਲਣ ਵਾਲੀ ਵਿਦੇਸ਼ੀ ਸਹਾਇਤਾ ਦੀਆਂ ਵਚਨਬੱਧਤਾਵਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਆਰਥਿਕ ਸਬੰਧ ਵਿਭਾਗ (ERD) ਦੇ ਅੰਕੜਿਆਂ ਅਨੁਸਾਰ, ਕੁੱਲ ਵਿਦੇਸ਼ੀ ਸਹਾਇਤਾ ਵਚਨਬੱਧਤਾਵਾਂ ਵਿੱਤੀ ਸਾਲ 26 ਵਿੱਚ 37 ਫੀਸਦੀ ਘੱਟ ਕੇ 5.24 ਬਿਲੀਅਨ ਡਾਲਰ ਰਹਿ ਗਈਆਂ, ਜੋ ਇੱਕ ਸਾਲ ਪਹਿਲਾਂ 8.32 ਬਿਲੀਅਨ ਡਾਲਰ ਸਨ।
ਇਹ ਗਿਰਾਵਟ ਪ੍ਰੋਜੈਕਟ ਲੋਨ ਵਚਨਬੱਧਤਾਵਾਂ ਵਿੱਚ ਤੇਜ਼ੀ ਨਾਲ ਕਮੀ ਕਾਰਨ ਆਈ, ਜੋ ਕਿ 7.94 ਬਿਲੀਅਨ ਡਾਲਰ ਤੋਂ ਘੱਟ ਕੇ 5.01 ਬਿਲੀਅਨ ਡਾਲਰ ਰਹਿ ਗਈਆਂ। ਗ੍ਰਾਂਟ ਵਚਨਬੱਧਤਾਵਾਂ ਵੀ 381.65 ਮਿਲੀਅਨ ਡਾਲਰ ਤੋਂ ਘੱਟ ਕੇ 233.78 ਮਿਲੀਅਨ ਡਾਲਰ ਰਹਿ ਗਈਆਂ। ਜਿੱਥੇ ਇੱਕ ਪਾਸੇ ਸਹਾਇਤਾ ਘਟੀ ਹੈ, ਉੱਥੇ ਹੀ ਦੇਸ਼ 'ਤੇ ਵਿਦੇਸ਼ੀ ਕਰਜ਼ੇ ਦੀ ਅਦਾਇਗੀ ਦਾ ਬੋਝ 11 ਫੀਸਦੀ ਵਧ ਗਿਆ ਹੈ।
ਬੰਗਲਾਦੇਸ਼ ਨੇ ਵਿਦੇਸ਼ੀ ਕਰਜ਼ਿਆਂ ਦੇ ਮੂਲ ਅਤੇ ਵਿਆਜ ਵਜੋਂ ਕੁੱਲ 4.49 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ, ਜੋ ਇਕ ਸਾਲ ਪਹਿਲਾਂ ਦੇ 4.09 ਬਿਲੀਅਨ ਡਾਲਰ ਤੋਂ ਵੱਧ ਹੈ, ਯਾਨੀ ਇਸ ਵਿਚ ਲਗਭਗ 11 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2026 ਵਿੱਚ, ਬੰਗਲਾਦੇਸ਼ ਨੇ 2.95 ਬਿਲੀਅਨ ਡਾਲਰ ਮੂਲ ਰਾਸ਼ੀ ਅਤੇ 1.54 ਬਿਲੀਅਨ ਡਾਲਰ ਵਿਆਜ ਵਜੋਂ ਅਦਾ ਕੀਤੇ ਹਨ। ਜੇਕਰ ਸਥਾਨਕ ਕਰੰਸੀ ਦੀ ਗੱਲ ਕਰੀਏ ਤਾਂ ਕੁੱਲ ਕਰਜ਼ੇ ਦੀ ਅਦਾਇਗੀ 49,391 ਕਰੋੜ ਟਕਾ (FY25) ਤੋਂ ਵਧ ਕੇ 54,957 ਕਰੋੜ ਟਕਾ ਹੋ ਗਈ ਹੈ।
ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ ਤੇ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋਰ
NEXT STORY