ਅੰਤਰਰਾਸ਼ਟਰੀ ਡੈਸਕ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਤੰਬਰ 2020 ’ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ’ਚ ਵਾਅਦਾ ਕੀਤਾ ਸੀ ਕਿ 2030 ਤੱਕ ਉਸ ਦੇ ਦੇਸ਼ ’ਚ ਕਾਰਬਨ ਡਾਈਆਕਸਾਈਡ ਦਾ ਨਿਕਾਸ ਆਪਣੇ ਸਿਖਰ ’ਤੇ ਹੋਵੇਗਾ ਅਤੇ ਫਿਰ 2060 ਤੱਕ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾ ਕੇ ਜ਼ੀਰੋ ਤਕ ਲਿਆਂਦਾ ਜਾਵੇਗਾ। ਚੀਨ ਨੇ ਇਹ ਵੀ ਕਿਹਾ ਹੈ ਕਿ ਉਹ ਹੁਣ ਵਿਦੇਸ਼ਾਂ ’ਚ ਕੋਲੇ ਨਾਲ ਚੱਲਣ ਵਾਲੇ ਨਵੇਂ ਪਾਵਰ ਪਲਾਂਟ ਸਥਾਪਿਤ ਨਹੀਂ ਕਰੇਗਾ। ਹੁਣ ਉਹ ਅਜਿਹੀਆਂ ਯੋਜਨਾਵਾਂ ’ਚ ਨਿਵੇਸ਼ ਕਰਨਾ ਚਾਹੁੰਦਾ ਹੈ, ਜਿਨ੍ਹਾਂ ’ਚ ਘੱਟੋ-ਘੱਟ ਕਾਰਬਨ ਨਿਕਾਸ ਹੋਵੇ। ਜਲਵਾਯੂ ਪਰਿਵਰਤਨ ਦੇ ਸੰਬੰਧ ’ਚ ਸ਼ੀ ਜਿਨਪਿੰਗ ਦਾ ਇਹ ਐਲਾਨ ਦੁਨੀਆ ਭਰ ਦੇ ਦੇਸ਼ਾਂ ਲਈ ਹੈਰਾਨ ਕਰਨ ਵਾਲਾ ਸੀ ਪਰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਇਸ ਵਾਅਦੇ ਅਤੇ ਨੀਤੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਇੱਕ ਕਦਮ ਦੇ ਕਾਰਨ ਅੱਜ ਇਕ ਵੱਡੇ ਬਿਜਲੀ ਸੰਕਟ ’ਚੋਂ ਗੁਜ਼ਰ ਰਿਹਾ ਹੈ। ਚੀਨ ਦੀਆਂ ਨੀਤੀਆਂ ਦੇ ਕਾਰਨ ਦੇਸ਼ ਨੂੰ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਇਸ ਦਾ ਸਿੱਧਾ ਅਸਰ ਦੇਸ਼ ਦੇ ਉਦਯੋਗਾਂ ਦੇ ਉਤਪਾਦਨ ’ਤੇ ਪਿਆ ਹੈ। ਹੁਣ ਸਥਿਤੀ ਇਹ ਹੈ ਕਿ ਚੀਨ ਇਕ ਵਾਰ ਫਿਰ ਕੋਲੇ ਦੀ ਸਪਲਾਈ ਲਈ ਝਗੜ ਰਿਹਾ ਹੈ। ਅਜਿਹੀ ਸਥਿਤੀ ’ਚ ਵੱਡਾ ਸਵਾਲ ਇਹ ਹੈ ਕਿ ਕੀ ਚੀਨ ਦੀ ਅਰਥਵਿਵਸਥਾ ਬਿਨਾਂ ਕੋਲੇ ਦੇ ਬਚ ਸਕੇਗੀ?
ਕੀ ਕਹਿੰਦੇ ਹਨ ਕੋਲੇ ਕੀ ਖਪਤ ਦੇ ਅੰਕੜੇ
ਚੀਨ ’ਚ ਕੋਲੇ ਦੀ ਵਰਤੋਂ ’ਤੇ 2020 ਦੇ ਅੰਕੜਿਆਂ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ’ਚ 56.8 ਫੀਸਦੀ ਊਰਜਾ ਕੋਲੇ ਤੋਂ ਪ੍ਰਾਪਤ ਹੁੰਦੀ ਹੈ। ਚੀਨ ਨੇ 2020 ’ਚ 3.84 ਬਿਲੀਅਨ ਟਨ ਕੋਲੇ ਦਾ ਉਤਪਾਦਨ ਕੀਤਾ, ਜੋ 2015 ਤੋਂ ਬਾਅਦ ਸਭ ਤੋਂ ਵੱਧ ਹੈ। ਜੇ 2014 ਦੀ ਤੁਲਨਾ ਕੀਤੀ ਜਾਵੇ ਤਾਂ ਇਸ ਦੇ ਉਤਪਾਦਨ ’ਚ 90 ਮਿਲੀਅਨ ਟਨ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਚੀਨ ਨੇ 2020 ’ਚ 305 ਮਿਲੀਅਨ ਟਨ ਕੋਲੇ ਦੀ ਦਰਾਮਦ ਕੀਤੀ, ਜੋ ਪਿਛਲੇ ਸਾਲ ਨਾਲੋਂ ਲੱਗਭਗ 4 ਮਿਲੀਅਨ ਜ਼ਿਆਦਾ ਹੈ। ਸਾਲ 2020 ਦੇ ਸ਼ੁਰੂਆਤੀ ਮਹੀਨਿਆਂ ’ਚ ਸਖਤ ਤਾਲਾਬੰਦੀ ਲਾਗੂ ਕੀਤੀ ਗਈ ਸੀ। ਇਸ ਕਾਰਨ ਜ਼ਿਆਦਾਤਰ ਉਦਯੋਗ ਬੰਦ ਸਨ। ਉਸ ਸਮੇਂ ਚੀਨ ’ਚ ਕੋਲੇ ਦੀ ਖਪਤ ਲੱਗਭਗ 4.04 ਬਿਲੀਅਨ ਟਨ ਰਹੀ। ਨਿਕਾਸ ਦੇ ਅੰਕੜਿਆਂ ਨੂੰ ਵੇਖਦੇ ਹੋਏ 2020 ਦੇ ਦੂਜੇ ਅੱਧ ’ਚ ਚੀਨ ਦੇ ਕਾਰਬਨ ਨਿਕਾਸ ’ਚ ਲਗਭਗ 4 ਪ੍ਰਤੀਸ਼ਤ ਦਾ ਵਾਧਾ ਹੋਇਆ। ਹਾਲਾਂਕਿ, ਪਹਿਲੇ ਛੇ ਮਹੀਨਿਆਂ ’ਚ ਮਹਾਮਾਰੀ ਦੇ ਕਾਰਨ ਲਗਾਏ ਗਏ ਲੌਕਡਾਊਨ ਦੇ ਕਾਰਨ ਇਸ ’ਚ 3 ਪ੍ਰਤੀਸ਼ਤ ਤੱਕ ਦੀ ਕਮੀ ਵੇਖੀ ਗਈ। ਇਸ ਤਰ੍ਹਾਂ ਚੀਨ ’ਚ CO2 ਦੇ ਨਿਕਾਸ ’ਚ 2019 ਦੇ ਮੁਕਾਬਲੇ 2020 ’ਚ 1.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਚੀਨ ਦੀ ਸਹਾਇਤਾ ਨਾਲ 600 ਨਵੇਂ ਕੋਲਾ ਪਲਾਂਟ ਪ੍ਰਸਤਾਵਿਤ ਹਨ
ਪਿਛਲੇ ਸਾਲ ਜਾਪਾਨ ਤੇ ਦੱਖਣੀ ਕੋਰੀਆ ਨੇ ਵਿਦੇਸ਼ਾਂ ’ਚ ਨਵੇਂ ਕੋਲਾ ਪਲਾਂਟ ਬਣਾਉਣਾ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਉਦੋਂ ਤੋਂ ਚੀਨ ਕੋਲਾ ਪਲਾਂਟਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਵਿੱਤਦਾਤਾ ਬਣ ਗਿਆ ਹੈ। 600 ਨਵੇਂ ਕੋਲਾ ਪਲਾਂਟ ਖਾਸ ਕਰਕੇ ਏਸ਼ੀਆ ’ਚ ਚੀਨ ਦੀ ਸਹਾਇਤਾ ਨਾਲ ਸਥਾਪਿਤ ਕੀਤੇ ਜਾਣੇ ਹਨ। ਚੀਨ ਦੇ ਵਿਦੇਸ਼ਾਂ ’ਚ ਕੋਲਾ ਪਲਾਂਟ ਸਥਾਪਿਤ ਕਰਨ ਬਾਰੇ ਅਜੇ ਵੀ ਬਹੁਤ ਸਾਰੇ ਖਦਸ਼ੇ ਹਨ। ਉਦਾਹਰਣ ਦੇ ਲਈ ਚੀਨ ਕੋਲਾ ਪਲਾਂਟਾਂ ਨੂੰ ਫੰਡ ਕਦੋਂ ਬੰਦ ਕਰੇਗਾ ਜਾਂ ਸਿਰਫ ਸਰਕਾਰਾਂ ਹੀ ਅਜਿਹਾ ਕਰਨਗੀਆਂ। ਕੀ ਚੀਨ ਪ੍ਰਾਈਵੇਟ ਸੈਕਟਰ ਦੁਆਰਾ ਵੀ ਕੋਈ ਸਹਾਇਤਾ ਪ੍ਰਦਾਨ ਨਹੀਂ ਕਰੇਗਾ? ਅਜਿਹੇ ਬਹੁਤ ਸਾਰੇ ਪ੍ਰਸ਼ਨ ਪਹਿਲਾਂ ਰਹਿੰਦੇ ਹਨ। ਵਿਦੇਸ਼ਾਂ ’ਚ ਨਵੇਂ ਕੋਲਾ ਪਲਾਂਟਾਂ ਦੇ ਨਿਰਮਾਣ ’ਤੇ ਪਾਬੰਦੀ ਦਾ ਐਲਾਨ ਕਰਦੇ ਹੋਏ ਦੇਸ਼ ’ਚ ਕੋਲੇ ਤੋਂ ਕਾਰਬਨ ਨਿਕਾਸੀ ਦਾ ਕੋਈ ਜ਼ਿਕਰ ਨਹੀਂ ਸੀ। ਗ੍ਰੀਨਪੀਸ ਈਸਟ ਏਸ਼ੀਆ ਦੇ ਲੀ ਸ਼ੂਓ ਦੇ ਅਨੁਸਾਰ ਚੀਨ ਕੋਲ ਦੇਸ਼ ’ਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਉਨ੍ਹਾਂ ਦੇ ਵਿਦੇਸ਼ਾਂ ਨਾਲੋਂ 10 ਗੁਣਾ ਜ਼ਿਆਦਾ ਹਨ, ਜਦਕਿ 100 ਗੀਗਾਵਾਟ ਦਾ ਉਤਪਾਦਨ ਵਿਦੇਸ਼ਾਂ ’ਚ ਕੀਤਾ ਜਾ ਰਿਹਾ ਹੈ, ਦੇਸ਼ ’ਚ ਲਗਭਗ 1200 ਗੀਗਾਵਾਟ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਸ਼ੂਓ ਦਾ ਕਹਿਣਾ ਹੈ ਕਿ ਕਾਰਬਨ ਨਿਕਾਸ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਕੀ ਹਨੇਰੇ 'ਚ ਡੁੱਬ ਰਿਹਾ ਹੈ ਚੀਨ
ਬੀਤੇ ਸਾਲਾ ਦੌਰਾਨ ਚੀਨ ਨੇ ਬਿਜਲੀ ਦੀ ਮੰਗ ਅਤੇ ਸਪਲਾਈ 'ਚ ਉਤਰਾਅ-ਚੜ੍ਹਾਅ ਆਉਂਦਾ ਰਿਹਾ ਹੈ ਪਰ ਸਾਲ 2021 'ਚ ਹੋਰ ਵੀ ਕਈ ਅਜਿਹੇ ਮੁੱਦੇ ਆਏ ਜਿਸ ਨੇ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਕੋਰੋਨਾ ਮਹਾਮਾਰੀ ਤੋਂ ਬਾਅਦ ਜਿਵੇਂ-ਜਿਵੇਂ ਪੂਰੀ ਦੁਨੀਆ ਇਕ ਵਾਰ ਫਿਰ ਖੁੱਲ੍ਹਣ ਲੱਗੀ ਚੀਨ ਦੇ ਸਾਮਾਨ ਦੀ ਮੰਗ ਵੀ ਵਧਣ ਲੱਗੀ ਹੈ ਅਤੇ ਉਨ੍ਹਾਂ ਨੂੰ ਬਣਾਉਣ ਵਾਲੀ ਚੀਨ ਦੇ ਕਾਰਖਾਨਿਆਂ ਨੂੰ ਇਸ ਦੇ ਲਈ ਜ਼ਿਆਦਾ ਬਿਜਲੀ ਦੀ ਲੋੜ ਪੈਣ ਲੱਗੇਗੀ। 2060 ਤੱਕ ਦੇਸ਼ ਨੂੰ ਕਾਰਬਨ ਮੁਕਤ ਬਣਾਉਣ ਲਈ ਚੀਨ ਨੇ ਜੋ ਨਿਯਮ ਬਣਾਏ ਹਨ ਉਸ ਕਾਰਨ ਕੋਲੇ ਦਾ ਉਤਪਾਦਨ ਪਹਿਲਾਂ ਹੌਲੀ ਪਿਆ ਹੈ, ਇਸ ਦੇ ਬਾਵਜੂਦ ਆਪਣੀ ਅੱਧੀ ਤੋਂ ਆਪਣੀ ਊਰਜਾ ਜ਼ਰੂਰਤਾਂ ਲਈ ਚੀਨ ਅੱਜ ਵੀ ਕੋਲੇ 'ਤੇ ਹੀ ਨਿਰਭਰ ਹੈ। ਜਿਵੇਂ-ਜਿਵੇਂ ਬਿਜਲੀ ਦੀ ਮੰਗ ਵਧੀ ਹੈ, ਕੋਲਾ ਵੀ ਮਹਿੰਗਾ ਹੋ ਰਿਹਾ ਹੈ ਪਰ ਚੀਨ ਦੀ ਸਰਕਾਰ ਉਥੇ ਬਿਜਲੀ ਦੀਆਂ ਕੀਮਤਾਂ ਨੂੰ ਸਖਤੀ ਨਾਲ ਕੰਟਰੋਲ ਕਰਦੀ ਹੈ, ਅਜਿਹੇ 'ਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਘਾਟੇ 'ਚ ਕੰਮ ਕਰਨ ਲਈ ਤਿਆਰ ਨਹੀਂ ਹੈ ਅਤੇ ਉਨ੍ਹਾਂ 'ਚੋਂ ਕਈ ਨੇ ਤਾਂ ਆਪਣੇ ਉਤਪਾਦਨ 'ਚ ਕਟੌਤੀ ਕਰ ਦਿੱਤੀ ਹੈ।
ਬਲੈਕਆਊਟ ਨਾਲ ਕਿਸ 'ਤੇ ਅਸਰ ਪੈ ਰਿਹਾ ਹੈ
ਇਸ ਕਾਰਨ ਚੀਨ ਦੇ ਕਈ ਸੂਬਿਆਂ ਅਤੇ ਇਲਾਕਿਆਂ 'ਚ ਘਰਾਂ ਅਤੇ ਕਾਰੋਬਾਰਾਂ 'ਤੇ ਅਸਰ ਪਿਆ ਜਿਥੇ ਬਿਜਲੀ ਦੀ ਸਪਲਾਈ ਸੀਮਿਤ ਹੋ ਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਚਾਰ ਸੂਬਿਆਂ-ਦੱਖਣੀ ਚੀਨ ਦੇ ਗਵਾਂਗਡੋਂਗ ਅਤੇ ਉੱਤਰ-ਪੂਰਬ ਚੀਨ ਦੇ ਹੇਈਲੋਂਗਜਿਆਂਗ, ਜਿਲਿਨ ਅਤੇ ਲਿਆਓਨਿੰਗ 'ਚ ਬਿਜਲੀ ਚੱਲੀ ਜਾ ਰਹੀ ਹੈ। ਉਦਯੋਗਾਂ ਵਾਲੇ ਇਲਾਕਿਆਂ 'ਚ ਕਈ ਕੰਪਨੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪੀਕ ਟਾਈਮ 'ਚ ਬਿਜਲੀ ਦੇ ਇਸਤੇਮਾਲ 'ਚ ਕਟੌਤੀ ਕਰੇ ਜਾਂ ਫਿਰ ਆਪਣੇ ਕੰਮ ਦੇ ਦਿਨ ਕੰਮ ਕਰ ਦੇਣ। ਇਸਪਾਤ, ਐਲਯੂਮੀਨੀਅਮ, ਸੀਮੈਂਟ ਅਤੇ ਉਰਵਰਕ ਨਾਲ ਜੁੜੇ ਉਦਯੋਗਾਂ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ ਜਿਥੇ ਬਿਜਲੀ ਦੀ ਕਾਫੀ ਜ਼ਰੂਰਤੀ ਹੁੰਦੀ ਹੈ।
ਸੰਕਟ ਨਾਲ ਨਜਿੱਠਣ ਲਈ ਕੀ ਕਰ ਰਿਹਾ ਹੈ ਚੀਨ
ਚੀਨ ਦੀ ਆਰਥਿਕ ਯੋਨਜਾਬੰਦੀ ਸੰਸਥਾ ਐੱਨ.ਡੀ.ਆਰ.ਸੀ. ਨੇ ਕਈ ਉਪਾਅ ਸੁਝਾਅ ਹਨ ਜਿਨ੍ਹਾਂ 'ਚ ਆਉਣ ਵਾਲੇ ਠੰਡ ਦੇ ਮੌਮਸ 'ਚ ਉੱਤਰ-ਪੂਰਬ ਚੀਨ 'ਚ ਬਿਜਲੀ ਦੀ ਸਪਲਾਈ ਕਰਨ ਨੂੰ ਮੁੱਖ ਤਰਜੀਹ ਦੇਣਾ ਤੈਅ ਕੀਤਾ ਗਿਆ ਹੈ। ਇਨ੍ਹਾਂ ਉਪਾਅ ਤਹਿਤ ਉਤਪਾਦ ਵਧਾਉਣ ਲਈ ਬਿਜਲੀ ਉਤਪਾਦਕ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ ਗਈ ਜਿਸ ਦੇ ਲਈ ਕੋਲੇ ਦੀ ਨਿਰਵਿਘਨ ਸਪਲਾਈ ਕਰਨਾ ਅਤੇ ਬਿਜਲੀ ਦੀ ਰਾਸ਼ਨਿੰਗ ਵਰਗੇ ਕਦਮ ਸ਼ਾਮਲ ਹਨ। ਚੀਨ 'ਚ ਬਿਜਲੀ ਉਤਪਾਦਨ ਕੰਪਨੀਆਂ ਦੇ ਸੰਗਠਨ ਨੇ ਵੀ ਕਿਹਾ ਕਿ ਕੋਲੇ ਨਾਲ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਹੁਣ ਕਿਸੇ ਵੀ ਕੀਮਤ 'ਤੇ ਕੋਲੇ ਦੀ ਸਪਲਾਈ ਨੂੰ ਵਧਾ ਰਹੀ ਹੈ।
ਰੇਟਿੰਗ ਏਜੰਸੀ ਐੱਸ.ਐਂਡ.ਪੀ. ਗਲੋਬਲ ਦਾ ਚੀਨ ਨੂੰ ਝਟਕਾ, ਭਾਰਤ ਦੀ ਬੱਲੇ-ਬੱਲੇ
NEXT STORY