ਪੈਰਿਸ (ਵਾਰਤਾ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਯੁੱਧ ਨੂੰ ਖ਼ਤਮ ਕਰਨ ਦੀ ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਜਾਰੀ ਰੱਖਣਗੇ। ਮੈਕਰੋਂ ਨੇ ਰੋਜ਼ਾਨਾ ਅਖ਼ਬਾਰ ‘ਲੇ ਪੈਰਿਸੀਅਨ’ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਫਰਾਂਸ ਸ਼ੁਰੂ ਤੋਂ ਹੀ ਰੂਸ ਪ੍ਰਤੀ ਨਰਮ ਨਹੀਂ ਰਿਹਾ ਹੈ ਅਤੇ ਨਾ ਹੀ ਇਸ ਪ੍ਰਤੀ ਨਫ਼ਰਤ ਦਿਖਾਈ ਹੈ। ਉਨ੍ਹਾਂ ਨਾਲ ਗੱਲ ਕਰਨਾ ਮੇਰਾ ਫਰਜ਼ ਬਣਦਾ ਹੈ ਸਾਨੂੰ ਇਸ ਦੀ ਲੋੜ ਹੈ। ਮੈਂ ਅਜਿਹਾ ਕਰਨ ਤੋਂ ਨਹੀਂ ਰੁਕਾਂਗਾ।
ਪੜ੍ਹੋ ਇਹ ਅਹਿਮ ਖ਼ਬਰ- UNHRC ਤੋਂ ਰੂਸ ਨੂੰ ਮੁਅੱਤਲ ਕਰਨ 'ਤੇ ਬੋਲੇ ਬਾਈਡੇਨ, ਕਿਹਾ-'ਗਲੋਬਲ ਭਾਈਚਾਰੇ ਨੇ ਚੁੱਕਿਆ ਸਾਰਥਕ ਕਦਮ'
ਉਹਨਾਂ ਨੇ ਕਿਹਾ ਕਿ ਕਿਸੇ ਵੀ ਸ਼ਾਂਤੀ ਵਾਰਤਾ ਲਈ ਇਹ ਜ਼ਰੂਰੀ ਹੈ ਕਿ ਗੱਲਬਾਤ ਦਾ ਦਰਵਾਜਾ ਹਮੇਸ਼ਾ ਖੁੱਲ੍ਹਾ ਰੱਖਿਆ ਜਾਵੇ। ਦੋਵੇਂ ਨੇਤਾ ਹਾਲ ਹੀ ਦੇ ਹਫ਼ਤਿਆਂ ਵਿੱਚ ਯੂਕ੍ਰੇਨ ਵਿੱਚ ਵਿਵਾਦ ਦੇ ਹੱਲ ਨਾਲ ਜੁੜੇ ਮੁੱਦਿਆਂ 'ਤੇ ਲਗਾਤਾਰ ਸੰਪਰਕ ਵਿੱਚ ਰਹੇ ਹਨ। ਰੂਸ ਅਤੇ ਫਰਾਂਸ ਦੇ ਰਾਸ਼ਟਰਪਤੀਆਂ ਵਿਚਾਲੇ ਮਾਰਚ ਦੇ ਦੂਜੇ ਹਫ਼ਤੇ ਹੋਈ ਗੱਲਬਾਤ ਯੂਕ੍ਰੇਨ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ 'ਤੇ ਕੇਂਦਰਿਤ ਸੀ। ਫਰਾਂਸ ਦੇ ਰਾਸ਼ਟਰਪਤੀ ਦਫਤਰ ਦੀ ਤਰਫੋਂ ਪੁਤਿਨ ਨੂੰ ਇਹ ਕਾਲ ਕੀਤੀ ਗਈ ਸੀ। ਮੈਕਰੋਂ ਨੇ ਰੂਸੀ ਰਾਸ਼ਟਰਪਤੀ ਨੂੰ ਯੂਕ੍ਰੇਨ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਵੱਡਾ ਕਦਮ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ 'ਤੇ ਲਾਈ ਪਾਬੰਦੀ
ਯੂਕ੍ਰੇਨ 'ਚ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ, 30 ਤੋਂ ਵੱਧ ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖ਼ਮੀ
NEXT STORY