ਢਾਕਾ (ਬਿਊਰੋ)— ਬੰਗਲਾ ਦੇਸ਼ ਨੇ ਸਾਲ 1971 ਦੇ ਯੁੱਧ ਵਿਚ ਪਾਕਿਸਤਾਨ ਵਿਰੁੱਧ ਜਿੱਤ ਦੀ ਵਰ੍ਵੇਗੰਢ ਦੇ ਮੌਕੇ 'ਤੇ ਸ਼ਨੀਵਾਰ ਨੂੰ ਵਿਜੈ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਨੇ 27 ਭਾਰਤੀਆਂ ਯੋਧਿਆਂ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਅਬਦੁੱਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇੱਥੇ ਉਪਨਗਰੀ ਇਲਾਕੇ ਸਾਵਰ ਵਿਚ ਰਾਸ਼ਟਰੀ ਸਮਾਰਕ 'ਤੇ ਫੁੱਲ ਚੜ੍ਹਾਏ। ਵਿਜੈ ਦਿਵਸ ਦੇ ਮੌਕੇ 'ਤੇ 31 ਤੋਪਾਂ ਦੀ ਸਲਾਮੀ ਦਿੱਤੀ ਗਈ। ਬਾਅਦ ਵਿਚ ਹਾਮਿਦ ਮਿਲਟਰੀ ਬਲਾਂ ਦੀ ਪਰੇਡ ਵਿਚ ਮੁਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਢਾਕਾ ਦੇ ਨੈਸ਼ਨਲ ਪਰੇਡ ਸਕਵੇਅਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਵੀ ਹਾਜ਼ਰ ਰਹੀ। ਪਾਕਿਸਤਾਨ ਵਿਰੁੱਧ ਸਾਲ 1971 ਦੇ ਯੁੱਧ ਵਿਚ ਭਾਗ ਲੈ ਚੁੱਕੇ ਸਾਬਕਾ 27 ਭਾਰਤੀ ਫੌਜੀਆਂ ਅਤੇ 4 ਮੌਜੂਦਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਹ 14 ਦਸੰਬਰ ਨੂੰ ਇੱਥੇ ਪਹੁੰਚੇ ਸਨ। ਬੰਗਲਾਦੇਸ਼ੀ ਫੌਜ ਮੁਖੀ ਜਨਰਲ ਅਬੂ ਬਿਲਾਲ ਮੁਹੰਮਦ ਸ਼ਫੀਉਲ ਹੱਕ ਨੇ ਇਨ੍ਹਾਂ ਭਾਰਤੀ ਯੋਧਿਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿਚ ਰੂਸ ਦੇ ਕੁਝ ਸਾਬਕਾ ਮਿਲਟਰੀ ਕਰਮਚਾਰੀ ਵੀ ਸ਼ਾਮਲ ਹੋਏ।
ਇਟਲੀ 'ਚ ਰਹਿੰਦੇ ਇਸ ਪਰਿਵਾਰ ਨੂੰ ਨਹੀਂ ਹੁੰਦਾ ਦਰਦ ਦਾ ਅਹਿਸਾਸ, ਵਿਗਿਆਨੀ ਵੀ ਹੋਏ ਹੈਰਾਨ
NEXT STORY