ਵਿਨੀਪੈਗ— ਵਿਨੀਪੈਗ ਪੁਲਸ ਨੇ ਡਿਮੇਸ਼ੀਆ ਨਾਲ ਪੀੜਤ ਲਾਪਤਾ 82 ਸਾਲਾ ਔਰਤ ਦੀ ਭਾਲ ਵਿਚ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐਲੀਜਾਬੇਥ ਲੇਸਿਕ ਨੂੰ ਆਖਰੀ ਵਾਰ ਐਤਵਾਰ ਸਵੇਰੇ ਲੱਗਭਗ 11 ਵਜੇ ਸ਼ਹਿਰ ਦੇ ਟ੍ਰਾਂਸਕੋਨ/ਕੈਂਟਰਬਰੀ ਖੇਤਰ ਵਿਚ ਦੇਖਿਆ ਗਿਆ ਸੀ। ਵਿਨੀਪੈਗ ਪੁਲਸ ਨੇ ਭਾਲ ਲਈ ਇਸ ਬਜ਼ੁਰਗ ਔਰਤ ਦਾ ਹੁਲੀਆ ਵੀ ਜਾਰੀ ਕੀਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਔਰਤ ਦਾ ਰੰਗ ਗੌਰਾ ਹੈ ਅਤੇ ਵਾਲਾਂ ਦਾ ਰੰਗ ਵੀ ਚਿੱਟਾ ਹੈ ਅਤੇ ਨਾਲ ਹੀ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੂੰ ਆਖਰੀ ਵਾਰ ਦੇਖਿਆ ਗਿਆ ਤਾਂ ਉਨ੍ਹਾਂ ਨੇ ਗੂੜ੍ਹੇ ਹਰੇ ਰੰਗ ਦਾ ਸਵੈਟਰ, ਪੈਂਟ, ਕਾਲੀ ਚੱਪਲ ਅਤੇ ਕਾਲੇ ਫਰੇਮ 'ਚ ਬਣੀ ਐਨਕ ਪਾਈ ਹੋਈ ਸੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਇਸ ਸਬੰਧੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ।
ਤੇਲ ਟੈਂਕਰ ਜਹਾਜ਼ 'ਚ ਧਮਾਕੇ ਦੀ ਸੰਭਾਵਨਾ : ਅਧਿਕਾਰੀ
NEXT STORY