ਵਿਨੀਪੈਗ— ਕਿਸੇ ਵੀ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਉਸ ਨਾਲ ਕੀ ਵਾਪਰ ਜਾਣਾ ਹੈ। ਕੁਝ ਅਜਿਹਾ ਹੀ ਵਾਪਰਿਆ ਕੈਨੇਡਾ ਦੇ ਵਿਨੀਪੈਗ 'ਚ, ਜਿੱਥੇ ਇਕ 'ਹੇਅਰ ਸੈਲੂਨ' ਵਿਚ ਕਾਰ ਦਾਖਲ ਹੋ ਗਈ। ਇਹ ਘਟਨਾ ਵਿਨੀਪੈਗ 'ਚ ਸ਼ੁੱਕਰਵਾਰ ਦੀ ਦੁਪਹਿਰ ਨੂੰ ਵਾਪਰੀ। ਤਸਵੀਰਾਂ ਘਟਨਾ ਨੂੰ ਬਿਆਨ ਕਰ ਰਹੀਆਂ ਹਨ ਕਿ ਐੱਸ. ਯੂ. ਵੀ. ਕਾਰ ਸੈਲੂਨ ਦੇ ਬਾਹਰੀ ਦਰਵਾਜ਼ੇ ਨੂੰ ਤੋੜਦੇ ਹੋਏ ਅੰਦਰ ਦਾਖਲ ਹੋ ਗਈ।
ਸੈਲੂਨ ਦੇ ਮਾਲਕ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਦੋਂ 6 ਸਟਾਫ ਮੈਂਬਰ ਅੰਦਰ ਕੰਮ ਕਰ ਰਹੇ ਸਨ ਪਰ ਸ਼ੁੱਕਰ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮਾਲਕ ਨੇ ਕਿਹਾ ਕਿ ਗਾਹਕ ਜੋ ਕਿ ਲੰਬੇ ਸਮੇਂ ਤੋਂ ਉਸ ਦੇ ਸੈਲੂਨ ਵਿਚ ਵਾਲ ਕਟਵਾਉਣ ਲਈ ਆਉਂਦਾ ਹੈ, ਅਚਾਨਕ ਉਸ ਨੇ ਬਰੇਕ ਲਾਉਣ ਦੀ ਬਜਾਏ ਗੇਅਰ ਦੱਬ ਦਿੱਤਾ। ਜਿਸ ਕਾਰਨ ਕਾਰ ਅੰਦਰ ਦਾਖਲ ਹੋ ਗਈ।
ਕੈਨੇਡੀਅਨ ਫੋਟੋਗ੍ਰਾਫਰ ਨੇ ਤਸਵੀਰਾਂ ਜ਼ਰੀਏ ਸਾਹਮਣੇ ਲਿਆਂਦਾ ਇੰਡੋਨੇਸ਼ੀਆ ਦੇ ਲੋਕਾਂ ਦੀ ਜ਼ਿੰਦਗੀ ਦਾ ਸੱਚ
NEXT STORY