ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੇ ਸਿਖਰ ਅਧਿਕਾਰੀਆਂ ਨੂੰ ਕਿਹਾ ਕਿ ਅਮਰੀਕਾ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਤੋਂ ਹਟਣਾ ਚਾਹੁੰਦਾ ਹੈ। ਮੀਡੀਆ ਸੰਗਠਨ ਐਕਿਸਓਜ ਨੇ ਇਹ ਜਾਣਕਾਰੀ ਦਿੱਤੀ ਹੈ। ਟਰੰਪ ਦੇ ਨਾਲ ਇਸ ਮਸਲੇ 'ਤੇ ਗੱਲਬਾਤ ਕਰਨ ਵਾਲੇ ਇਕ ਅਧਿਕਾਰੀ ਨੇ ਐਕਸਿਓਜ ਨੂੰ ਕਿਹਾ ਕਿ ਉਨ੍ਹਾਂ ਇਕ ਹਜ਼ਾਰ ਵਾਰ ਇਸ ਸੰਗਠਨ ਤੋਂ ਹਟਣ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਸੰਗਠਨ ਸਾਡਾ ਸ਼ੋਸ਼ਣ ਹੀ ਕਰੇਗਾ। ਇਸ ਰਿਪੋਰਟ ਬਾਰੇ 'ਚ ਪੁੱਛੇ ਜਾਣ 'ਤੇ ਸੰਗਠਨ ਦੇ ਵਿੱਤ ਮੰਤਰੀ ਮਨੂਸ਼ਿਨ ਨੇ ਦੱਸਿਆ ਕਿ ਇਹ ਸਿਰਫ ਉਨ੍ਹਾਂ ਦੀ ਗੱਲ ਨੂੰ ਜ਼ਿਆਦਾ ਵਧਾ-ਚੜ੍ਹਾ ਕੇ ਪੇਸ਼ ਕੀਤੀ ਗਈ ਰਿਪੋਰਟ ਹੈ। ਧਿਆਨ ਯੋਗ ਹੈ ਕਿ ਇਸ ਸੰਗਠਨ ਦੀ ਮੈਂਬਰਸ਼ਿਪ ਤੋਂ ਹਟਣ ਲਈ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਜ਼ਰੂਰੀ ਹੈ।
ਟ੍ਰੇਡ ਵਾਰ: ਹੁਣ ਕੈਨੇਡਾ ਨੇ 12.6 ਅਰਬ ਡਾਲਰ ਦੇ ਅਮਰੀਕੀ ਸਮਾਨਾਂ 'ਤੇ ਠੋਕਿਆ ਟੈਕਸ
NEXT STORY