ਓਟਾਵਾ— ਚੀਨ ਤੋਂ ਬਾਅਦ ਹੁਣ ਕੈਨੇਡਾ ਦੇ ਨਾਲ ਅਮਰੀਕਾ ਦੀ ਟ੍ਰੇਡ ਵਾਰ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਕੈਨੇਡਾ ਨੇ ਅਮਰੀਕਾ ਦੇ ਖਿਲਾਫ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ 12.6 ਅਰਬ ਡਾਲਰ ਦੇ ਉਤਪਾਦਾਂ 'ਤੇ ਟੈਰਿਫ ਡਿਊਟੀ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 'ਚ ਵ੍ਹਿਸਕੀ, ਵਾਸ਼ਿੰਗ ਮਸ਼ੀਨ, ਸਟੀਲ ਤੇ ਐਲੂਮੀਨੀਅਮ ਤੇ ਇਸ ਦੇ ਇਲਾਵਾ ਸੰਤਰੇ ਦਾ ਜੂਸ, ਫਰੋਜ਼ਨ ਪੀਜ਼ਾ, ਬੀਅਰ, ਕਿਸ਼ਤੀਆਂ, ਕੈਚਪ, ਕਾਫੀ ਤੇ ਜੈਮ ਵਰਗੇ ਉਤਪਾਦ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਸੰਘ, ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੋਣ ਵਾਲੇ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 10 ਫੀਸਦੀ ਟੈਰਿਫ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ। ਕੈਨੇਡਾ ਵਲੋਂ ਲਾਏ ਜਾਣ ਵਾਲੇ ਇਹ ਚਾਰਜ 1 ਜੁਲਾਈ ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਨੇ ਆਪਣੇ ਸਟੀਲ ਤੇ ਐਲੂਮੀਨੀਅਮ ਉਦਯੋਗ ਦੇ ਲਈ ਦੋ ਅਰਬ ਕੈਨੇਡੀਅਨ ਡਾਲਰ ਦੀ ਮਦਦ ਦਾ ਵੀ ਐਲਾਨ ਕੀਤਾ ਹੈ। ਅਮਰੀਕੀ ਟੈਰਿਫ ਤੋਂ ਇਨ੍ਹਾਂ ਉਦਯੋਗਾਂ ਨੂੰ ਕੁਝ ਰਾਹਤ ਦੇਣ ਦੇ ਲਈ ਕੈਨੇਡਾ ਨੇ ਇਹ ਕਦਮ ਚੁੱਕਿਆ ਹੈ। ਅਮਰੀਕਾ ਦੇ ਖਿਲਾਫ ਕੈਨੇਡਾ ਦੀ ਜਵਾਬੀ ਕਾਰਵਾਈ ਨਾਲ ਗਲੋਬਲ ਟ੍ਰੇਡ ਵਾਰ ਹੋਰ ਤੇਜ਼ ਹੋ ਜਾਵੇਗੀ।
ਇਸ ਤੋਂ ਪਹਿਲਾਂ ਅਮਰੀਕਾ ਨੇ ਸਟੀਲ 'ਤੇ 25 ਫੀਸਦੀ ਤੇ ਐਲੂਮੀਨੀਅਮ 'ਤੇ 15 ਫੀਸਦੀ ਟੈਰਿਫ ਲਾ ਕੇ ਚੀਨ ਨੂੰ ਨਿਸ਼ਾਨੇ 'ਤੇ ਲਿਆ ਸੀ। ਪਰ ਹੁਣ ਅਜਿਹਾ ਲੱਗ ਰਿਹਾ ਹੈ ਇਸ ਨਾਲ ਅਮਰੀਕਾ ਦੇ ਸਹਿਯੋਗੀ ਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ।
ਕੀ ਹੈ ਟ੍ਰੇਡ ਵਾਰ?
ਟ੍ਰੇਡ ਵਾਰ ਮਤਲਬ ਕਾਰੋਬਾਰ ਦੀ ਲੜਾਈ ਦੋ ਦੇਸ਼ਾਂ 'ਚ ਹੋਣ ਵਾਲੇ ਸੁਰੱਖਿਆਵਾਦ ਦਾ ਨਤੀਜਾ ਹੁੰਦਾ ਹੈ। ਇਹ ਸਥਿਤੀ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਕੋਈ ਦੇਸ਼ ਕਿਸੇ ਹੋਰ ਦੇਸ਼ 'ਤੇ ਆਉਣ ਵਾਲੇ ਸਮੇਂ 'ਚ ਟੈਰਿਫ ਡਿਊਟੀ ਵਧਾਉਂਦਾ ਹੈ। ਇਸ ਦੇ ਜਵਾਬ 'ਚ ਸਾਹਮਣੇ ਵਾਲਾ ਦੇਸ਼ ਵੀ ਇਸੇ ਤਰ੍ਹਾਂ ਨਾਲ ਟੈਰਿਫ ਡਿਊਟੀ ਵਧਾਉਣ ਲੱਗਦਾ ਹੈ। ਜ਼ਿਆਦਾਤਰ ਦੁਨੀਆ ਦੇ ਦੇਸ਼ ਅਜਿਹਾ ਕਦਮ ਉਸ ਵੇਲੇ ਚੁੱਕਦੇ ਹਨ ਜਦੋਂ ਉਹ ਆਪਣੀ ਘਰੇਲੂ ਇੰਡਸਟ੍ਰੀ ਤੇ ਕੰਪਨੀਆਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਦੇ ਹਨ। ਇਸ ਟ੍ਰੇਡ ਵਾਰ ਦਾ ਅਸਰ ਹੌਲੀ-ਹੌਲੀ ਦੁਨੀਆ 'ਤੇ ਦਿਸਣ ਲੱਗਦਾ ਹੈ। ਇਸੇ ਕਾਰਨ ਗਲੋਬਲ ਪੱਧਰ 'ਤੇ ਕਾਰੋਬਾਰ ਨੂੰ ਲੈ ਕੇ ਚਿੰਤਾ ਦਾ ਮਾਹੌਲ ਤਿਆਰ ਹੋ ਜਾਂਦਾ ਹੈ।
ਨਦੀਆਂ, ਝਰਨਿਆਂ ਦਾ ਖੇਤਰਫਲ ਅਨੁਮਾਨ ਤੋਂ 45 ਫੀਸਦੀ ਵੱਧ
NEXT STORY