ਬੋਲੀਵੀਆ : ਸਾਊਥ ਅਮਰੀਕੀ ਦੇਸ਼ ਬੋਲੀਵੀਆ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਮਹਿਲਾ ਨੂੰ ਬਰਗਰ ਵਿਚੋਂ ਮਨੁੱਖੀ ਉਂਗਲ ਦਾ ਹਿੱਸਾ ਮਿਲਿਆ, ਜਿਸ ਤੋਂ ਬਾਅਦ ਉਹ ਕਾਫ਼ੀ ਡਰ ਗਈ। ਸਟੇਫਨੀ ਬੇਨੀਟੇਜ ਨਾਮ ਦੀ ਮਹਿਲਾ ਨੇ ਪਿਛਲੇ ਐਤਵਾਰ ਨੂੰ ਸਾਂਤਾ ਕਰੂਜ ਡੇ ਲਾ ਸਿਏਰਾ ਸ਼ਹਿਰ ਵਿਚ ਹੌਟ ਬਰਗਰ ਸਟੋਰ ਤੋਂ ਹੈਮਬਰਗਰ ਆਰਡਰ ਕੀਤਾ ਸੀ। ਸਟੇਫਨੀ ਬੇਨੀਟੇਜ ਨੇ ਦੱਸਿਆ ਕਿ ਹੈਮਬਰਗਰ ਆਰਡਰ ਕਰਨ ਦੇ ਬਾਅਦ ਜਿਵੇਂ ਹੀ ਉਸ ਨੇ ਪਹਿਲੀ ਬਾਈਟ ਲਈ ਤਾਂ ਉਸ ਦੇ ਮੂੰਹ ਵਿਚ ਉਂਗਲ ਆ ਗਈ। ਫੇਸਬੁੱਕ ’ਤੇ ਇਕ ਪੋਸਟ ਜ਼ਰੀਏ ਸਟੇਫਨੀ ਨੇ ਕਿਹਾ, ‘ਖਾਣ ਦੇ ਸਮੇਂ ਮੈਂ ਇਕ ਉਂਗਲ ਚਬਾ ਲਈ।’ ਸਟੇਫਨੀ ਨੇ ਸੜੀ ਹੋਈ ਉਂਗਲ ਦੀ ਤਸਵੀਰ ਅਤੇ ਹੌਟ ਬਰਗਰ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲ ਕਰਨ ਦੀ ਵੀਡੀਓ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ...ਜਦੋਂ ਪਾਕਿ ਪ੍ਰਧਾਨ ਮੰਤਰੀ ਦਾ ਤਾਜ਼ਿਕਿਸਤਾਨ ’ਚ ਹੋਇਆ ਕਵੀ ਨਾਲ ਸਾਹਮਣਾ
ਵੀਡੀਓ ਵਿਚ ਹੌਟ ਬਰਗਰ ਦੇ ਪ੍ਰਤੀਨਿਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਕ੍ਰਿਪਾ ਮੈਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਅਸੀਂ ਤੁਹਾਨੂੰ ਕੀ ਦੇਈਏ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬਰਗਰ ਪਹਿਲਾਂ ਤੋਂ ਤਿਆਰ ਹੋ ਕੇ ਸਟੋਰ ’ਤੇ ਪਹੁੰਚੇ ਸਨ ਅਤੇ ਸਾਡੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਹਾਲਾਂਕਿ ਬਾਅਦ ਵਿਚ ਪ੍ਰਤੀਨਿਧੀ ਨੇ ਸਟੇਫਨੀ ਬੇਨੀਟੇਜ ਤੋਂ ਮਾਫ਼ੀ ਮੰਗੀ। ਸਟੇਫਨੀ ਦੀ ਕਹਾਣੀ ਆਨਲਾਈਨ ਵਾਇਰਲ ਹੋਣ ਦੇ ਬਾਅਦ ਕੰਪਨੀ ਦੇ ਬੁਲਾਰੇ ਨੇ ਇਸ ਮਾਮਲੇ ਨੂੰ ਬਦਕਿਸਮਤੀ ਨਾਲ ਹੋਈ ਘਟਨਾ ਦੱਸਿਆ ਹੈ। ਇਕ ਅੰਗ੍ਰੇਜ਼ੀ ਵਿਚ ਛਪੀ ਖ਼ਬਰ ਮੁਤਾਬਕ ਨੈਸ਼ਨਲ ਪੁਲਸ ਦੇ ਸਪੈਸ਼ਲ ਕ੍ਰਾਈਮ ਫਾਈਟਿੰਗ ਫੋਰਸ ਦੇ ਨਿਰਦੇਸ਼ਕ ਐਡਸਨ ਕਲੇਅਰ ਨੇ ਸਥਾਨਕ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ ਇਕ ਕਰਮਚਾਰੀ ਨੇ ਕੰਮ ਦੌਰਾਨ ਆਪਣੀ ਇਕ ਉਂਗਲ ਦਾ ਹਿੱਸਾ ਗੁਆ ਦਿੱਤਾ ਸੀ। ਪੁਲਸ ਨੇ ਫਾਸਟ ਫੂਡ ਸਟੋਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ ਅਤੇ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ: ਯੂਰਪ ਸਮੇਤ ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ’ਚ ਢਿੱਲ ਨਾਲ ਭਾਰਤੀ ਮੁਸਾਫ਼ਰਾਂ ਦੀ ਗਿਣਤੀ ’ਚ ਭਾਰੀ ਉਛਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫਰਾਂਸ ਨੇ ਅਮਰੀਕਾ, ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ
NEXT STORY