ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਐਤਵਾਰ ਸਵੇਰੇ ਇਕ ਘਰ ਵਿਚ ਭਿਆਨਕ ਅੱਗ ਲੱਗ ਜਾਣ ਕਾਰਨ ਇਕ ਬੀਬੀ ਦੀ ਹਾਲਤ ਖਰਾਬ ਹੋ ਗਈ ਤੇ ਇਸ ਸਮੇਂ ਹਸਪਤਾਲ ਵਿਚ ਉਸ ਦਾ ਇਲ਼ਾਜ ਚੱਲ ਰਿਹਾ ਹੈ।
ਅੱਗ ਦੇ ਦੋ ਅਲਾਰਮ ਵੱਜਣ ਮਗਰੋਂ ਐਮਰਜੈਂਸੀ ਕਰੂ ਮੈਂਬਰਾਂ ਨੇ 8.40 ਵਜੇ ਐਵੋਨਡੇਲ ਬੁਲਵਾਰਡ ਤੇ ਬਾਲਮੋਰਲ ਡਰਾਈਵ ਇਲਾਕੇ ਵਿਚ ਪਹੁੰਚ ਕੇ ਬੀਬੀ ਨੂੰ ਬਚਾਇਆ। ਬੀਬੀ ਦੀ ਹਾਲਤ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਪੀਲ ਰੀਜਨਲ ਪੁਲਸ ਮੁਤਾਬਕ ਧੂੰਏਂ ਕਾਰਨ ਬੀਬੀ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ, ਉਂਝ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਤੋਂ ਇਲਾਵਾ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਕੁਝ ਸਮੇਂ ਲਈ ਇਸ ਰਸਤੇ ਨੂੰ ਬੰਦ ਕੀਤਾ ਗਿਆ ਸੀ ਪਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਘਰ ਵਿਚ ਅੱਗ ਕਿਵੇਂ ਲੱਗੀ ਅਜੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਘਰ ਦਾ ਕਿੰਨਾ ਕੁ ਨੁਕਸਾਨ ਹੋਇਆ।
ਚੀਨ ’ਚ ਭਿਆਨਕ ਹੜ੍ਹ ਨਾਲ 25.7 ਅਰਬ ਡਾਲਰ ਦਾ ਨੁਕਸਾਨ, ਭੁੱਖਮਰੀ ਦਾ ਖਦਸ਼ਾ
NEXT STORY