ਸਾਨ ਸਲਵਾਡੋਰ (ਭਾਸ਼ਾ)- ਅਲ ਸਲਵਾਡੋਰ ਦੀ ਅਦਾਲਤ ਨੇ ਇੱਕ ਔਰਤ ਨੂੰ ਗਰਭਪਾਤ ਕਰਾਉਣ ਦੇ ਦੋਸ਼ ਵਿੱਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਔਰਤ ਦਾ ਬਚਾਅ ਕਰਨ ਵਿੱਚ ਮਦਦ ਕਰਨ ਵਾਲੇ ਇੱਕ ਗੈਰ-ਸਰਕਾਰੀ ਸੰਗਠਨ 'ਸਿਟੀਜਨ ਗਰੁੱਪ ਫੌਰ ਦਿ ਡਿਕ੍ਰਿਮਿਨਲਾਈਜੇਸ਼ਨ ਆਫ ਅਬਾਰਸ਼ਨ' ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਔਰਤ ਨੇ ਡਿਲਿਵਰੀ ਸਬੰਧੀ ਐਮਰਜੈਂਸੀ ਸਥਿਤੀ ਕਾਰਨ ਗਰਭਪਾਤ ਕਰਾਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ - ਅਮਰੀਕਾ ਦੀ ਚਿਤਾਵਨੀ, ਲੰਬੀ ਜੰਗ ਦੀ ਤਿਆਰੀ 'ਚ ਹਨ ਪੁਤਿਨ
ਸੰਗਠਨ ਨੇ ਇਸ ਔਰਤ ਦਾ ਨਾਂ 'Esme' ਰੱਖਿਆ, ਜਿਸ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ।ਸਮੂਹ ਨੇ ਕਿਹਾ ਕਿ 'ਜੱਜ ਪੱਖਪਾਤੀ ਸੀ। ਉਸ ਨੇ ਅਟਾਰਨੀ ਜਨਰਲ ਦੇ ਦਫਤਰ ਦੁਆਰਾ ਪੇਸ਼ ਕੀਤੇ ਗਏ ਸੰਸਕਰਣ ਵੱਲ ਵਧੇਰੇ ਧਿਆਨ ਦਿੱਤਾ, ਜੋ ਪੱਖਪਾਤ ਅਤੇ ਰੂੜ੍ਹੀਵਾਦੀ ਸੋਚ ਨਾਲ ਭਰਿਆ ਹੋਇਆ ਸੀ। ਸੰਗਠਨ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਕਰਨਗੇ।
ਏਲਨ ਮਸਕ ਦਾ ਵੱਡਾ ਐਲਾਨ, ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਤੋਂ ਹਟੇਗੀ ਪਾਬੰਦੀ
NEXT STORY