ਵਾਸ਼ਿੰਗਟਨ (ਵਾਰਤਾ): ਅਮਰੀਕਾ ਦੀ ਖੁਫੀਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਵਿਚ ਲੰਬੀ ਜੰਗ ਦੀ ਤਿਆਰੀ ਕਰ ਰਹੇ ਹਨ। ਬੀਬੀਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਐਵਰਿਲ ਹੇਨਸ ਨੇ ਕਿਹਾ ਕਿ ਯੂਕ੍ਰੇਨ ਦੇ ਪੂਰਬੀ ਹਿੱਸੇ ਵਿੱਚ ਰੂਸ ਦੀ ਜਿੱਤ ਵੀ ਸੰਭਾਵੀ ਤੌਰ 'ਤੇ ਸੰਘਰਸ਼ ਨੂੰ ਖ਼ਤਮ ਨਹੀਂ ਕਰ ਸਕਦੀ। ਪੂਰਬੀ ਹਿੱਸੇ ਵਿਚ ਭਿਆਨਕ ਲੜਾਈ ਜਾਰੀ ਹੈ, ਜਿੱਥੇ ਰੂਸ ਖੇਤਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਚੀਨ ਦੀ ਪਾਕਿ ਨੂੰ ਚਿਤਾਵਨੀ, 300 ਬਿਲੀਅਨ ਰੁਪਏ ਦਾ ਭੁਗਤਾਨ ਨਾ ਕਰਨ 'ਤੇ 'ਬਿਜਲੀ' ਸਪਲਾਈ ਹੋਵੇਗੀ ਬੰਦ
ਜਾਣਕਾਰੀ ਮੁਤਾਬਕ ਮਾਸਕੋ ਨੇ ਹੁਣ ਆਪਣਾ ਧਿਆਨ ਡੋਨਬਾਸ ਖੇਤਰ 'ਤੇ ਕਬਜ਼ਾ ਕਰਨ 'ਤੇ ਕੇਂਦਰਿਤ ਕਰ ਲਿਆ ਹੈ। ਹੇਨਸ ਨੇ ਮੰਗਲਵਾਰ ਨੂੰ ਅਮਰੀਕੀ ਸੈਨੇਟ ਦੀ ਇੱਕ ਕਮੇਟੀ ਦੀ ਸੁਣਵਾਈ ਵਿਚ ਦੱਸਿਆ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਡੋਨਬਾਸ ਤੋਂ ਇਲਾਵਾ ਹੋਰ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਦੇ ਹਨ ਪਰ ਉਹ ਆਪਣੀਆਂ ਇੱਛਾਵਾਂ ਅਤੇ ਰੂਸ ਦੀਆਂ ਮੌਜੂਦਾ ਰਵਾਇਤੀ ਫ਼ੌਜੀ ਸਮਰੱਥਾਵਾਂ ਵਿਚਕਾਰ ਮੇਲ ਨਹੀਂ ਬਣਾ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਸੰਭਵ ਤੌਰ 'ਤੇ ਯੂਕ੍ਰੇਨ ਲਈ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸਮਰਥਨ 'ਤੇ ਭਰੋਸਾ ਕਰ ਰਹੇ ਸਨ ਕਿਉਂਕਿ ਮਹਿੰਗਾਈ, ਭੋਜਨ ਦੀ ਕਮੀ ਅਤੇ ਊਰਜਾ ਪ੍ਰਣਾਲੀ ਵਿਗੜ ਗਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਹ ਹਾਲਾਤ ਰੂਸੀ ਰਾਸ਼ਟਰਪਤੀ ਨੂੰ ਜੰਗ ਨੂੰ ਹੋਰ ਅੱਗੇ ਲਿਜਾਣ ਲਈ ਮਜਬੂਤ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
WHO ਦਾ ਖ਼ਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਹੋ ਰਹੀ ਇਕ ਵਿਅਕਤੀ ਦੀ ਮੌਤ
NEXT STORY