ਇੰਟਰਨੈਸ਼ਨਲ ਡੈਸਕ : ਵੀਅਤਨਾਮ ਦੀ ਇਕ 75 ਸਾਲਾ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੇ 50 ਸਾਲਾਂ ਵਿੱਚ ਕੋਈ ਠੋਸ ਭੋਜਨ ਨਹੀਂ ਖਾਧਾ, ਸਗੋਂ ਉਹ ਸਿਰਫ਼ ਪਾਣੀ ਅਤੇ ਸਾਫ਼ਟ ਡਰਿੰਕਸ 'ਤੇ ਹੀ ਜ਼ਿੰਦਾ ਹੈ। ਉਸ ਨੇ ਸਾਲ 1970 ਵਿੱਚ ਹੀ ਖਾਣਾ ਛੱਡ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਖਾਣੇ ਦੀ ਮਹਿਕ ਨਾਲ ਹੀ ਉਸ ਨੂੰ ਉਲਟੀ ਆਉਣ ਲੱਗਦੀ ਹੈ। ਔਰਤ ਇਸ ਸਮੇਂ 75 ਸਾਲ ਦੀ ਹੈ ਅਤੇ ਵੀਅਤਨਾਮ 'ਚ ਰਹਿ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬਿਲਕੁਲ ਤੰਦਰੁਸਤ ਹੈ।
ਔਰਤ ਦਾ ਨਾਂ ਬੁਈ ਥੀ ਲੋਈ (Bui Thi Loi) ਹੈ। ਉਹ ਵੀਅਤਨਾਮ ਦੇ ਕੁਆਂਗ ਬਿਨਹ ਸੂਬੇ ਵਿੱਚ Loc Ninh ਕਮਿਊਨ ਵਿੱਚ ਰਹਿੰਦੀ ਹੈ। ਇਹ ਵੀ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਚੰਗੀ ਅਤੇ ਜਵਾਨ ਦਿਸਦੀ ਹੈ। ਇਸ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਹ ਅੱਧੀ ਸਦੀ ਤੋਂ ਪਾਣੀ ਅਤੇ ਸਾਫਟ ਡਰਿੰਕਸ 'ਤੇ ਹੀ ਗੁਜ਼ਾਰਾ ਕਰ ਰਹੀ ਹੈ, ਉਹ ਕਦੇ ਵੀ ਠੋਸ ਭੋਜਨ ਦੀ ਇੱਛਾ ਨਹੀਂ ਰੱਖਦੀ।
ਇਹ ਵੀ ਪੜ੍ਹੋ : AI ਨੂੰ ਮਾਡਲ ਸਮਝ ਕੰਪਨੀ ਕਰ ਬੈਠੀ ਵੱਡੀ ਭੁੱਲ, ਹਰ ਮਹੀਨੇ ਦੇਣੀ ਪੈ ਰਹੀ ਲੱਖਾਂ ਰੁਪਏ ਸੈਲਰੀ
ਬਿਜਲੀ ਡਿੱਗੀ ਤੇ ਬਦਲ ਗਈ ਜ਼ਿੰਦਗੀ
ਬੁਈ ਦੇ ਦੱਸਣ ਮੁਤਾਬਕ ਇਹ ਸਭ 1963 ਵਿੱਚ ਸ਼ੁਰੂ ਹੋਇਆ, ਜਦੋਂ ਉਹ ਤੇ ਹੋਰ ਔਰਤਾਂ ਯੁੱਧ ਦੌਰਾਨ ਜ਼ਖ਼ਮੀ ਸੈਨਿਕਾਂ ਦਾ ਇਲਾਜ ਕਰਨ ਲਈ ਪਹਾੜ ਉੱਤੇ ਚੜ੍ਹ ਰਹੀਆਂ ਸਨ। ਫਿਰ ਉਨ੍ਹਾਂ 'ਤੇ ਬਿਜਲੀ ਡਿੱਗੀ ਗਈ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਪਰ ਉਸ ਦੀ ਜਾਨ ਬਚ ਗਈ ਪਰ ਉਸ ਤੋਂ ਬਾਅਦ ਉਹ ਪਹਿਲਾਂ ਵਰਗੀ ਨਹੀਂ ਰਹੀ।
ਹੋਸ਼ ਆਉਣ ਤੋਂ ਬਾਅਦ ਉਸ ਨੇ ਕਈ ਦਿਨਾਂ ਤੱਕ ਕੁਝ ਨਹੀਂ ਖਾਧਾ। ਅਜਿਹੇ 'ਚ ਉਸ ਦੇ ਦੋਸਤਾਂ ਨੇ ਉਸ ਨੂੰ ਮਿੱਠਾ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਆਪਣੇ ਦੋਸਤਾਂ ਦੇ ਵਾਰ-ਵਾਰ ਕਹਿਣ 'ਤੇ ਉਸ ਨੇ ਫਲਾਂ ਸਮੇਤ ਕੁਝ ਖਾਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਾਲਾਂ ਬਾਅਦ 1970 'ਚ ਉਸ ਨੇ ਹਮੇਸ਼ਾ ਲਈ ਖਾਣਾ ਛੱਡ ਦਿੱਤਾ।
ਹੁਣ ਲੋਈ ਦਾ ਫਰਿੱਜ ਸਿਰਫ ਪਾਣੀ ਦੀਆਂ ਬੋਤਲਾਂ ਅਤੇ ਸਾਫਟ ਡਰਿੰਕਸ ਨਾਲ ਹੀ ਭਰਿਆ ਹੋਇਆ ਹੈ। ਉਸ ਦਾ ਦਾਅਵਾ ਹੈ ਕਿ ਭੋਜਨ ਦੀ ਮਹਿਕ ਨਾਲ ਹੀ ਉਸ ਨੂੰ ਉਲਟੀ ਆਉਣ ਲੱਗਦੀ ਹੈ। ਉਹ ਸਾਲਾਂ ਤੋਂ ਆਪਣੇ ਘਰ ਦੀ ਰਸੋਈ ਵਿੱਚ ਨਹੀਂ ਗਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ: ਭਾਰਤੀ ਸਿੱਖ ਪਰਿਵਾਰ ਨੂੰ ਲੁੱਟਣ ਵਾਲੇ ਗਿਰੋਹ ਦੇ ਮੁਖੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY