ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਇਕ ਔਰਤ ਨੇ ਪਿੱਜ਼ਾ ਸਮੇਂ ਸਿਰ ਨਾ ਮਿਲਣ 'ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਹ ਗੱਲ ਸੁਣਨ 'ਚ ਬਹੁਤ ਅਜੀਬ ਲੱਗਦੀ ਹੈ ਕਿ ਕੋਈ ਵਿਅਕਤੀ ਸਿਰਫ ਇਸ ਕਰਕੇ ਪੁਲਸ ਨੂੰ ਫੋਨ ਕਰੇ ਉਸ ਨੂੰ ਖਾਣ ਲਈ ਸਮੇਂ ਸਿਰ ਭੋਜਨ ਨਹੀਂ ਮਿਲਿਆ ਪਰ ਇਹ ਖਬਰ ਕੈਨੇਡਾ 'ਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਸਲ 'ਚ ਹੋਇਆ ਕੁੱਝ ਅਜਿਹਾ ਕਿ ਓਂਟਾਰੀਓ 'ਚ ਇਕ ਰੈਸਟੋਰੈਂਟ 'ਚ ਇਕ 32 ਸਾਲਾ ਔਰਤ ਆਪਣੇ 10 ਸਾਲਾ ਬੱਚੇ ਨਾਲ ਖਾਣਾ ਖਾਣ ਗਈ। ਉਸ ਨੇ ਪਿੱਜ਼ਾ ਆਰਡਰ ਕੀਤਾ ਪਰ ਕਾਫੀ ਸਮਾਂ ਬੀਤਣ 'ਤੇ ਵੀ ਉਸ ਦੇ ਟੇਬਲ 'ਤੇ ਪਿੱਜ਼ਾ ਨਹੀਂ ਭੇਜਿਆ ਗਿਆ।
ਇਸ ਕਾਰਨ ਔਰਤ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਪੁਲਸ ਨੂੰ ਐਮਰਜੈਂਸੀ ਨੰਬਰ 'ਤੇ ਫੋਨ ਕਰ ਦਿੱਤਾ। ਜਦ ਪੁਲਸ ਰੈਸਟੋਰੈਂਟ 'ਚ ਪੁੱਜੀ ਤਾਂ ਉਨ੍ਹਾਂ ਨੂੰ ਇਹ ਸਾਰਾ ਮਾਮਲਾ ਸੁਣ ਕੇ ਬਹੁਤ ਗੁੱਸਾ ਆਇਆ। ਪੁਲਸ ਨੇ ਔਰਤ ਨੂੰ ਸਖਤ ਚਿਤਾਵਨੀ ਦਿੱਤੀ ਅਤੇ ਸਮਝਾਇਆ ਕਿ ਪੁਲਸ ਨੂੰ ਛੋਟੀ ਜਿਹੀ ਗੱਲ ਲਈ ਸ਼ਿਕਾਇਤ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸ ਮੁੱਦੇ 'ਤੇ ਪੁਲਸ ਨੂੰ ਬੁਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਆਪ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਛੋਟੀਆਂ ਜਿਹੀਆਂ ਗੱਲਾਂ ਕਾਰਨ ਪੁਲਸ ਦਾ ਸਮਾਂ ਬਰਬਾਦ ਕਰਨਾ ਗਲਤ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਹੀ ਨਹੀਂ ਬ੍ਰਿਟੇਨ 'ਚ ਵੀ ਅਜਿਹਾ ਹੋ ਚੁੱਕਾ ਹੈ, ਇੱਥੇ ਇਕ ਔਰਤ ਨੇ ਸਿਰਫ ਇਸ ਕਰਕੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਸੀ ਕਿਉਂਕਿ ਉਸ ਨੂੰ ਟੁੱਟੇ ਹੋਏ ਆਂਡੇ ਦਿੱਤੇ ਗਏ ਸਨ।
ਟਰੰਪ ਨੇ ਕਿਮ ਨਾਲ ਵਾਰਤਾ 'ਚ ਮਨੁੱਖੀ ਅਧਿਕਾਰਾਂ ਦੀ ਗਲਤ ਵਰਤੋਂ ਦਾ ਮੁੱਦਾ ਵੀ ਚੁੱਕਿਆ
NEXT STORY