ਸਿਡਨੀ— ਤਸਵੀਰਾਂ ਵਿਚ ਦਿਖਾਈ ਦੇ ਰਹੀ ਇਸ ਔਰਤ ਨੂੰ ਦੇਖ ਕੇ ਤੁਸੀਂ ਇਸ ਦੀ ਅਸਲ ਉਮਰ ਦਾ ਅੰਦਾਜਾ ਨਹੀਂ ਲਗਾ ਸਕੋਗੇ। ਖੂਬਸੂਰਤ ਅਤੇ ਤੰਦਰੁਸਤ ਦਿਖਾਈ ਦੇ ਰਹੀ ਇਸ ਔਰਤ ਦੀ ਉਮਰ 70 ਸਾਲ ਹੈ। ਇਸ ਔਰਤ ਨੇ ਸਿਰਫ ਇਕ ਚੀਜ਼ ਨੂੰ ਖਾਣਾ ਛੱਡ ਕੇ ਆਪਣੀ ਜਵਾਨੀ ਨੂੰ ਆਪਣੀ ਮੁੱਠੀ ਵਿਚ ਸਦਾ ਲਈ ਕੈਦ ਕਰ ਲਿਆ ਹੈ ਅਤੇ ਉਹ ਹੈ ਸੂਗਰ ਯਾਨੀ ਖੰਡ। ਆਸਟ੍ਰੇਲੀਆ ਦੀ 70 ਸਾਲਾ ਕੈਰੋਲੀਨ ਹਾਰਟਜ਼ ਨੇ 28 ਸਾਲ ਪਹਿਲਾਂ ਸੂਗਰ ਅਤੇ ਇਸ ਦੀ ਵਰਤੋਂ ਵਾਲੀ ਹਰ ਚੀਜ਼ ਖਾਣੀ ਛੱਡ ਦਿੱਤੀ ਸੀ। ਨਤੀਜਾ ਤੁਹਾਡੇ ਸਾਹਮਣੇ ਹੈ। ਮੈਡਮ ਦੀ ਉਮਰ ਤਾਂ ਵਧੀ ਪਰ ਉਸ ਦਾ ਅਸਰ ਉਸ ਦੇ ਚਿਹਰੇ ਜਾਂ ਸਰੀਰ 'ਤੇ ਦਿਖਾਈ ਨਹੀਂ ਦਿੱਤਾ।
ਹਾਲਾਂਕਿ ਸਿਰਫ ਸੂਗਰ ਛੱਡਣਾ ਕਾਫੀ ਨਹੀਂ ਹੈ। ਹਾਰਟਜ਼ ਆਪਣੇ ਭੋਜਨ ਵਿਚ ਪ੍ਰੋਟੀਨ ਦੀ ਵਰਤੋਂ ਵਧੇਰੇ ਕਰਦੀ ਹੈ। ਖਾਸ ਤੌਰ 'ਤੇ ਉਹ ਨਾਸ਼ਤੇ ਵਿਚ ਵਧੇਰੇ ਪ੍ਰੋਟੀਨ ਲੈਂਦੀ ਹੈ। ਹਾਰਟਜ਼ ਦਾ ਕਹਿਣਾ ਹੈ ਕਿ ਸੂਗਰ ਛੱਡਣਾ ਸੌਖਾ ਫੈਸਲਾ ਨਹੀਂ ਸੀ ਅਤੇ ਨਾ ਹੀ ਕੋਈ ਹਮੇਸ਼ਾ ਲਈ ਅਜਿਹਾ ਕਰ ਸਕਦਾ ਹੈ। ਉਹ ਸੂਗਰ ਦੀ ਥਾਂ 'ਤੇ ਕੁਦਰਤੀ ਮਿੱਠਾ ਪਦਾਰਥ 'ਜ਼ਿਲੀਟੋਲ' ਲੈਂਦੀ ਹੈ। ਬੇਰੀ ਅਤੇ ਸਬਜ਼ੀਆਂ ਤੋਂ ਮਿਲਣ ਵਾਲੇ ਇਸ ਪਦਾਰਥ ਦੀ ਵਰਤੋਂ ਉਹ ਰਿਫਾਈਨਡ ਸੂਗਰ ਦੀ ਥਾਂ 'ਤੇ ਕਰਦੀ ਹੈ। ਹਾਰਟਜ਼ ਸਨਸਕ੍ਰੀਨ ਅਤੇ ਸਨਬਾਥ ਤੋਂ ਵੀ ਗੁਰੇਜ਼ ਕਰਦੀ ਹੈ। ਉਸ ਨੇ ਦੱਸਿਆ ਕਿ ਉਹ 30 ਸਾਲਾਂ ਦੀ ਜਦੋਂ ਨੱਕ ਦੇ ਕੈਂਸਰ ਲਈ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਉਸ ਸਮੇਂ ਤੋਂ ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਆਪਣੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਹਾਰਟਜ਼ ਖਾਣ-ਪੀਣ ਦੇ ਨਾਲ-ਨਾਲ ਕਸਰਤ ਦਾ ਵੀ ਪੂਰਾ ਧਿਆਨ ਰੱਖਦੀ ਹੈ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਐਲਬਰਟਾ 'ਚ ਧਰਤੀ ਤੋਂ ਆਸਮਾਨ ਤੱਕ ਉੱਠਿਆ ਬਵੰਡਰ, ਵੀਡੀਓ 'ਚ ਦੇਖੋ ਮੰਜ਼ਰ
NEXT STORY