ਫਲੋਰੀਡਾ(ਬਿਊਰੋ)— ਚੇਲਸੀ ਨਿਊਬਲ ਨੂੰ ਉਸ ਸਮੇਂ ਵਿਸ਼ਵਾਸ ਨਹੀਂ ਹੋ ਸਕਿਆ, ਜਦੋਂ ਉਨ੍ਹਾਂ ਦੇ 2 ਸਾਲ ਬਤੌਰ ਪ੍ਰੇਮੀ ਨੇ ਵਿਚਕਾਰ ਸੜਕ 'ਤੇ ਆਪਣੇ ਗੋਢਿਆਂ ਭਾਰ ਬੈਠ ਕੇ ਉਨ੍ਹਾਂ ਨੂੰ ਪ੍ਰਪੋਜ਼ ਕੀਤਾ। ਕ੍ਰਿਸ ਮੋਰੇਲੀ ਨੂੰ ਲੋਕਾਂ ਨਾਲ ਪ੍ਰੈਂਕ ਵੀਡੀਓਜ਼ ਬਣਾਉਣਾ ਪਸੰਦ ਹੈ ਪਰ ਉਹ ਉਸ ਸਮੇਂ ਸੀਰੀਅਸ ਸਨ। ਅਮਰੀਕਾ ਦੇ ਫਲੋਰੀਡਾ ਦੇ 24 ਸਾਲਾ ਨੌਜਵਾਨ ਨੇ ਜਦੋਂ ਆਪਣੇ ਪ੍ਰੈਂਕ ਦੀ ਥੀਮ 'ਤੇ ਚੇਲਸੀ ਨੂੰ ਸੀਰੀਅਸ ਪ੍ਰਪੋਜ਼ ਕੀਤਾ ਤਾਂ ਚੇਲਸੀ ਨੇ ਇਸ ਨੂੰ ਸੱਚ ਨਾ ਮੰਨਦੇ ਹੋਏ ਨਕਾਰ ਦਿੱਤਾ। ਵੀਡੀਓ ਵਿਚ ਚੇਲਸੀ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਕੀ ਤੁਸੀਂ ਸੀਰੀਅਸ ਹੋ? 'ਨਹੀਂ ਤੁਸੀਂ ਸੀਰੀਅਸ ਨਹੀਂ ਹੋ ਸਕਦੇ?' ਇਸ ਵੀਡੀਓ ਨੂੰ ਫੇਸਬੁੱਕ 'ਤੇ 11 ਲੱਖ ਲੋਕਾਂ ਨੇ ਦੇਖਿਆ ਹੈ।
ਲੱਗਭਗ 40 ਸਕਿੰਟ ਬਾਅਦ ਜਦੋਂ ਉਨ੍ਹਾਂ ਨੂੰ ਲੱਗਾ ਕਿ ਇਹ ਸੱਚ ਹੈ ਤਾਂ ਖੁਸ਼ੀ ਨਾਲ ਉਹ ਰੋਣ ਲੱਗੀ। ਇਕ ਖਬਰ ਮੁਤਾਬਕ ਚੇਲਸੀ ਦੇ ਇਸ ਪਲ ਵਿਚ ਉਨ੍ਹਾਂ ਦੀ ਮਾਂ ਅਤੇ ਭੈਣ ਉਸ ਸਮੇਂ ਉਥੇ ਹੀ ਮੌਜੂਦ ਸਨ। ਚੇਲਸੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਇਸ ਤੋਂ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਈ ਅਤੇ ਵਿਸ਼ਵਾਸ਼ ਨਹੀਂ ਕਰ ਪਾ ਰਹੀ ਸੀ। ਚੇਲਸੀ ਨੇ ਕਿਹਾ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਕ੍ਰਿਸ ਉਨ੍ਹਾਂ ਨੂੰ ਇਕ ਹੀਰੇ ਦੀ ਮੁੰਦੀ ਨਾਲ ਪ੍ਰਪੋਜ਼ ਕਰੇਗਾ। ਕ੍ਰਿਸ ਮੋਰੇਲੀ ਵੱਲੋਂ 26 ਦਸੰਬਰ ਨੂੰ ਇਸ ਵੀਡੀਓ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ 11 ਲੱਖ ਲੋਕਾਂ ਨੇ ਦੇਖਿਆ ਅਤੇ 1.3 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ।
ਵੀਡੀਓ ਵਾਇਰਲ ਹੋਣ 'ਤੇ ਕਈ ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਹੈ ਕਿ ਪ੍ਰਪੋਜ਼ ਸਮੇਂ ਚੇਲਸੀ ਦੇ ਰਿਐਕਸ਼ਨ ਵੱਖ-ਵੱਖ ਸਨ। ਮੈਨੂੰ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਬਹੁਤ ਪਿਆਰੀ ਲੱਗੀਆਂ। ਇਸ ਦੇ ਨਾਲ ਹੀ ਇਕ ਦੂਜੇ ਯੂਜ਼ਰ ਨੇ ਲਿਖਿਆ ਕਿ ਉਹ ਬਹੁਤ ਪਿਆਰੀ ਹੈ, ਕ੍ਰਿਸ ਬਹੁਤ ਕਿਸਮਤ ਵਾਲਾ ਹੈ।
That moment when your girlfriend used to being prank by you but you are dead ass serious!
Posted by Chris Morley on Monday, December 25, 2017
ਪਾਕਿ 'ਚ 5 ਜਨਵਰੀ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ
NEXT STORY