ਇੰਟਰਨੈਸ਼ਨਲ ਡੈਸਕ : ਪਤੀ-ਪਤਨੀ ਦੇ ਰਿਸ਼ਤੇ 'ਚ ਪਿਆਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਤੁਸੀਂ ਦੇਖਿਆ ਹੋਵੇਗਾ ਕਿ ਅਕਸਰ ਵਿਆਹੇ ਜੋੜੇ ਕਿਸੇ ਨਾ ਕਿਸੇ ਕਾਰਨ ਇਕ-ਦੂਜੇ ਤੋਂ ਵੱਖ ਹੋ ਜਾਂਦੇ ਹਨ ਅਤੇ ਤਲਾਕ ਲੈ ਲੈਂਦੇ ਹਨ। ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਚੰਗਾ ਸਮਾਂ ਬਿਤਾਇਆ ਹੋਵੇ, ਉਹ ਅਲੱਗ ਹੋ ਜਾਵੇ ਤਾਂ ਬਹੁਤ ਦੁੱਖ ਤਾਂ ਹੁੰਦਾ ਹੀ ਹੈ ਪਰ ਦੁਨੀਆ 'ਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਤਲਾਕ ਹੋਣ 'ਤੇ ਖੁਸ਼ ਹੋ ਜਾਂਦੇ ਹਨ। ਬ੍ਰਾਜ਼ੀਲ 'ਚ ਇਕ ਅਜਿਹੀ ਹੀ ਔਰਤ ਹੈ, ਜੋ ਤਲਾਕ ਹੋਣ 'ਤੇ ਇੰਨੀ ਖੁਸ਼ ਹੋਈ ਕਿ ਉਸ ਨੇ ਵੱਡੀ ਪਾਰਟੀ ਕੀਤੀ ਅਤੇ ਦੋਸਤਾਂ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ।
ਇਹ ਵੀ ਪੜ੍ਹੋ : ਮੱਥੇ 'ਤੇ ਚੰਦਨ ਦਾ ਤਿਲਕ ਲਗਾ ਬਾਬਾ ਕੇਦਾਰਨਾਥ ਜੀ ਦੀ ਆਰਤੀ 'ਚ ਸ਼ਾਮਲ ਹੋਏ ਰਾਹੁਲ ਗਾਂਧੀ, ਵੇਖੋ ਤਸਵੀਰਾਂ
ਇਸ ਔਰਤ ਦਾ ਨਾਂ ਲਾਰੀਸਾ ਸੁਮਪਾਨੀ (Larissa Sumpani) ਹੈ, ਜੋ ਪੇਸ਼ੇ ਤੋਂ ਮਾਡਲ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਹ ਅਕਸਰ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ, ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਵੀ ਦੱਸਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਦੱਸਿਆ ਕਿ ਉਨ੍ਹਾਂ ਦਾ ਤਲਾਕ ਹੋ ਗਿਆ ਹੈ।
'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਲਾਰੀਸਾ ਦੇ ਵਿਆਹ ਨੂੰ 6 ਮਹੀਨੇ ਹੀ ਹੋਏ ਸਨ ਪਰ ਉਸ ਨੇ ਪਤੀ ਨੂੰ ਤਲਾਕ ਦੇ ਦਿੱਤਾ। ਉਸ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇਕੱਠੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਲਾਰੀਸਾ ਆਪਣੇ ਤਲਾਕ ਤੋਂ ਬਹੁਤ ਖੁਸ਼ ਹੈ ਅਤੇ ਇਸੇ ਲਈ ਉਸ ਨੇ ਇਸ ਦਾ ਜਸ਼ਨ ਮਨਾਉਣ ਲਈ 'ਡਿਵੋਰਸ ਪਾਰਟੀ' ਦਾ ਆਯੋਜਨ ਕੀਤਾ, ਜਿਸ ਵਿੱਚ ਉਸ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਸੀ। ਇਸ ਤਲਾਕ ਪਾਰਟੀ 'ਚ ਸਾਰਿਆਂ ਨੇ ਮਿਲ ਕੇ ਖੂਬ ਆਨੰਦ ਮਾਣਿਆ। ਜਿਸ ਤਰ੍ਹਾਂ ਜਨਮਦਿਨ ਦੀ ਪਾਰਟੀ 'ਚ ਕੇਕ ਕੱਟਿਆ ਜਾਂਦਾ ਹੈ, ਉਸੇ ਤਰ੍ਹਾਂ ਲਾਰੀਸਾ ਨੇ ਆਪਣਾ ਤਲਾਕ ਦਾ ਕੇਕ ਕੱਟਿਆ, ਜਿਸ 'ਤੇ 'ਨਿਊਲੀ ਡਿਵੋਰਸਡ' ਵੀ ਲਿਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲਾਰੀਸਾ ਨੇ ਪਾਰਟੀ 'ਤੇ ਕਰੀਬ 4 ਲੱਖ ਰੁਪਏ ਖਰਚ ਕੀਤੇ।
ਇਹ ਵੀ ਪੜ੍ਹੋ : ਵਿਰਾਟ ਦੇ 49ਵੇਂ ਸੈਂਕੜੇ 'ਤੇ Elon Musk ਨੇ ਬਦਲ ਦਿੱਤਾ Like Button!, ਤੁਸੀਂ ਵੀ ਕਰੋ Try
ਖ਼ਬਰਾਂ ਮੁਤਾਬਕ 24 ਸਾਲ ਦੀ ਲਾਰੀਸਾ ਨੇ ਆਪਣੇ ਤਲਾਕ ਦਾ ਕਾਰਨ ਵੀ ਦੱਸਿਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਪਸੰਦ ਹਨ ਪਰ ਉਸ ਦਾ ਪਤੀ ਉਸ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧ ਬਣਾਉਣ ਲਈ ਸਹਿਮਤ ਨਹੀਂ ਸੀ। ਸਿਰਫ ਗੱਲ ਇਹੀ ਸੀ ਕਿ ਲਾਰੀਸਾ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਹੁਣ ਉਹ ਆਜ਼ਾਦ ਮਹਿਸੂਸ ਕਰ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ 'ਚ ਆਈ ਮੰਦੀ, ਆਸਟ੍ਰੇਲੀਆ 'ਚ ਵੀ ਇਹੀ ਹਾਲ
NEXT STORY