ਟੋਰਾਂਟੋ— ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਡੀਅਰ ਪਾਰਕ ਏਰੀਏ ਨੇੜੇ ਇਕ ਹਾਦਸਾ ਵਾਪਰ ਗਿਆ, ਜਿਸ ਕਾਰਨ 20 ਸਾਲਾ ਕੁੜੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਟੋਰਾਂਟੋ ਪੁਲਸ ਨੇ ਦੱਸਿਆ ਕਿ ਇਕ ਕਾਰ ਹੇਠ ਇਹ ਕੁੜੀ ਆ ਗਈ ਅਤੇ ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਸ਼ਨੀਵਾਰ ਨੂੰ ਸ਼ਾਮ 5.30 ਵਜੇ ਵਾਪਰਿਆ। ਪੁਲਸ ਨੇ ਕਾਰ ਹੇਠ ਆਈ ਇਸ ਕੁੜੀ ਨੂੰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਯੋਂਗ ਗਲੀ ਅਤੇ ਸੈਂਟ ਕਲੇਅਰ ਅਵੈਨਿਊ ਨੇੜੇ ਇਹ ਹਾਦਸਾ ਵਾਪਰਿਆ ਸੀ ਜਿਸ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ । ਜਾਂਚ ਦੌਰਾਨ ਆਵਾਜਾਈ ਪ੍ਰਭਾਵਿਤ ਹੋਈ।
ਇਕ ਪੁਲਸ ਅਫਸਰ ਨੇ ਕੀਤਾ ਅਜਿਹਾ ਕੰਮ, ਲੋਕ ਵੀ ਕਹਿ ਰਹੇ ਅਜਿਹਾ ਨਜ਼ਾਰਾ ਰੋਜ਼-ਰੋਜ਼ ਦੇਖਣ ਨੂੰ ਨਹੀਂ ਮਿਲਦਾ (ਵੀਡੀਓ)
NEXT STORY