ਨਾਰਥ ਡਕੋਟਾ— ਗੱਡੀਆਂ ਦੇ ਵਿਚਕਾਰ ਸੜਕ ਪਾਰ ਕਰਨਾ ਸਾਡੇ ਲੋਕਾਂ ਲਈ ਹੀ ਬਹੁਤ ਮੁਸ਼ਕਲ ਦਾ ਕੰਮ ਹੁੰਦਾ ਹੈ ਅਜਿਹੀ ਹਾਲਤ ਵਿਚ ਆਪਣੇ ਬੱਚਿਆਂ ਨਾਲ ਸੜਕ ਪਾਰ ਕਰਨ ਦਾ ਇੰਤਜ਼ਾਰ ਕਰ ਰਹੀ ਬਤਖ਼ ਦੀ ਮੁਸ਼ਕਲ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਸ ਬਤਖ਼ ਦੀ ਮੁਸ਼ਕਲ ਦੂਰ ਕੀਤੀ ਇਕ ਪੁਲਸ ਅਫਸਰ ਨੇ। ਇਸ ਪੁਲਸ ਅਫਸਰ ਨੇ ਇਕ ਔਰਤ ਦੀ ਮਦਦ ਨਾਲ ਗੱਡੀਆਂ ਨੂੰ ਰੋਕ ਕੇ ਬਤਖ਼ ਦੇ ਪਰਿਵਾਰ ਨੂੰ ਸੜਕ ਪਾਰ ਕਰਵਾਈ। ਇਸ ਘਟਨਾ ਨੂੰ ਉਸੀ ਸੜਕ ਉੱਤੇ ਕਾਰ ਵਿਚ ਬੈਠੇ ਕਿਸੇ ਸ਼ਖਸ਼ ਨੇ ਮੋਬਾਇਲ ਵਿਚ ਰਿਕਾਰਡ ਕਰ ਲਿਆ। ਮਾਮਲਾ ਅਮਰੀਕਾ ਦੇ ਨਾਰਥ ਡਕੋਟਾ ਵਿਚ ਵਿਲਿਅੰਸ ਕਾਉਂਟੀ ਦਾ ਹੈ। ਹੁਣ 19 ਸੰਕਿਟ ਦੀ ਇਹ ਕਲਿੱਪ ਵਾਇਰਲ ਹੋ ਰਹੀ ਹੈ । ਇਸ ਵਿਚ ਕਾਰ ਵਿਚ ਬੈਠੇ ਲੋਕਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ ਜੋ ਕਹਿ ਰਹੇ ਹਨ ਕਿ ਅਜਿਹਾ ਨਜ਼ਾਰਾ ਰੋਜ ਦੇਖਣ ਨੂੰ ਨਹੀਂ ਮਿਲਦਾ।
ਲਾਹੌਰ ਨੈਸ਼ਨਲ ਅਸੈਂਬਲੀ ਉਪ ਚੋਣ ਲਈ ਵੋਟਿੰਗ ਅੱਜ
NEXT STORY