ਮੈ਼ਡ੍ਰਿਡ- ਇਕ ਔਰਤ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖੂਬ ਹੰਗਾਮਾ ਕੀਤਾ ਹੋਇਆ ਹੈ। ਇਸ 'ਚ ਔਰਤ ਨੂੰ ਸੁਪਰਮਾਰਕੀਟ 'ਚ ਆਪਣਾ ਅੰਡਰਵੀਅਰ ਉਤਾਰ ਕੇ ਬਰੈੱਡ ਡਿਸਪਲੇ ਵਿਚਕਾਰ ਰੱਖਦਿਆਂ ਦੇਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ ਵੀਡੀਓ 'ਚ ਨਜ਼ਰ ਆਉਣ ਵਾਲੀ ਔਰਤ ਦੀ ਪਛਾਣ ਬ੍ਰਿਟਿਸ਼ ਇੰਫਲੂਐਂਜਰ ਕਲੋਏ ਲੋਪੇਜ਼ ਦੇ ਰੂਪ 'ਚ ਹੋਈ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੈਮਰੇ 'ਤੇ ਇਹ ਅਜੀਬ ਹਰਕਤ ਇਕ ਚੁਣੌਤੀ ਵਜੋਂ ਕੀਤੀ ਹੈ। ਹਾਲਾਂਕਿ ਲੋਕਾਂ ਨੂੰ ਕਲੋਏ ਦਾ ਇਹ ਸਟੰਟ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਪੁਲਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸਪੇਨ ਦੇ ਮਰਕਾਡੋਨਾ ਸੁਪਰਮਾਰਕੀਟ ਵਿੱਚ ਵਾਪਰੀ । ਵੀਡੀਓ 'ਚ ਔਰਤ ਨੂੰ ਬ੍ਰੈੱਡ ਸੈਕਸ਼ਨ ਦੇ ਸਾਹਮਣੇ ਖੜ੍ਹੀ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਹ ਆਪਣਾ ਅੰਡਰਵੀਅਰ ਲਾਹ ਕੇ ਬਰੈੱਡ ਟਰੇ 'ਤੇ ਰੱਖ ਦਿੰਦੀ ਹੈ। ਹਾਲਾਂਕਿ ਪਿੱਛੇ ਹੋਰ ਲੋਕ ਵੀ ਮੌਜੂਦ ਸਨ ਪਰ ਉਨ੍ਹਾਂ ਦੀ ਨਜ਼ਰ ਕੈਮਰੇ 'ਤੇ ਨਹੀਂ ਪਈ। ਇਸ ਤੋਂ ਬਾਅਦ ਇੰਫਲੂਐਂਜਰ ਕੈਮਰੇ ਵੱਲ ਦੇਖਦੀ ਹੈ ਅਤੇ ਮੁਸਕਰਾਉਂਦੀ ਹੈ ਅਤੇ ਫਿਰ ਟਰਾਲੀ ਲੈ ਕੇ ਚਲੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ ! 'ਕੈਂਚੀ' ਗੁੰਮ ਹੋਣ ਕਾਰਨ 36 ਉਡਾਣਾਂ ਰੱਦ
ਇੰਫਲੂਐਂਜਰ ਕਲੋਏ ਇਸ ਤੋਂ ਪਹਿਲਾਂ ਵੀ ਕਈ ਜਨਤਕ ਥਾਵਾਂ 'ਤੇ ਇਸ ਤਰ੍ਹਾਂ ਦੇ ਹਾਸੋਹੀਣੇ ਸਟੰਟ ਪੋਸਟ ਕਰ ਚੁੱਕੀ ਹੈ। ਇਕ ਹੋਰ ਵੀਡੀਓ ਵਿਚ, ਉਹ ਇਕ ਸੁੰਦਰ ਬੀਚ ਬਾਰ 'ਤੇ ਦਿਖਾਈ ਦੇ ਰਹੀ ਹੈ, ਜਿੱਥੇ ਸ਼ਰਾਬ ਪੀਣ ਤੋਂ ਬਾਅਦ ਉਹ ਕਥਿਤ ਤੌਰ 'ਤੇ ਆਪਣਾ ਅੰਡਰਵੀਅਰ ਲਾਹ ਕੇ ਸਟਾਫ ਲਈ 'ਟਿਪ' ਵਜੋਂ ਛੱਡ ਦਿੰਦੀ ਹੈ। ਹਾਲਾਂਕਿ ਉਸ ਦੀਆਂ ਅਜੀਬ ਹਰਕਤਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਨਾ ਸਿਰਫ ਕਲੋਏ ਦੇ ਅਣਉਚਿਤ ਵਿਵਹਾਰ ਲਈ ਆਲੋਚਨਾ ਕੀਤੀ, ਸਗੋਂ ਕਈ ਲੋਕਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਲਈ ਉਸਦੀ ਨਿੰਦਾ ਵੀ ਕੀਤੀ। ਇਕ ਯੂਜ਼ਰ ਨੇ ਕੁਮੈਂਟ ਕੀਤਾ, ਉਸ ਨੂੰ ਅਜਿਹੀ ਘਿਨਾਉਣੀ ਹਰਕਤ ਕਰਨ ਲਈ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਗੁੱਸੇ 'ਚ ਲਿਖਿਆ ਹੈ, ਇਸ ਔਰਤ 'ਤੇ ਉਮਰ ਭਰ ਲਈ ਕਿਸੇ ਵੀ ਸੁਪਰਮਾਰਕੀਟ, ਡਿਪਾਰਟਮੈਂਟਲ ਸਟੋਰ ਜਾਂ ਸ਼ਾਪਿੰਗ ਸੈਂਟਰ 'ਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਜਾਵੇ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਆਪਣਾ ਬੈਗ ਪੈਕ ਕਰੋ ਅਤੇ ਸਪੇਨ ਛੱਡੋ। ਇੱਕ ਹੋਰ ਯੂਜ਼ਰ ਨੇ ਲਿਖਿਆ, ਉਸਨੂੰ ਸਿੱਧਾ ਜੇਲ੍ਹ ਭੇਜੋ।
ਕਲੋਏ TikTok 'ਤੇ ਬੋਲਡ ਸਮੱਗਰੀ ਬਣਾਉਣ ਲਈ ਜਾਣੀ ਜਾਂਦੀ ਹੈ, ਪਰ ਅਜਿਹਾ ਲੱਗਦਾ ਹੈ ਕਿ ਇਸ ਸਟੰਟ ਨੇ ਬਹੁਤ ਸਾਰੇ ਦਰਸ਼ਕਾਂ ਲਈ ਇੱਕ ਲਾਈਨ ਪਾਰ ਕਰ ਦਿੱਤੀ ਹੈ। ਸਪੈਨਿਸ਼ ਨਿਊਜ਼ ਆਉਟਲੈਟ ਲਾ ਰੇਜ਼ਨ ਦੇ ਅਨੁਸਾਰ, ਮਰਕਾਡੋਨਾ ਸੁਪਰਮਾਰਕੀਟ ਚੇਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮਰਕਾਡੋਨਾ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ, ਪਰ ਰਿਪੋਰਟਾਂ ਦੱਸਦੀਆਂ ਹਨ ਕਿ ਉਸਨੇ ਇੰਫਲੂਐਂਜਰ ਖ਼ਿਲਾਫ਼ ਉਸਦੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਲਈ ਉਚਿਤ ਕਾਰਵਾਈ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਸਫੋਰਸ ਸਟ੍ਰੇਟ 'ਚ ਕਿਸ਼ਤੀ ਪਲਟੀ, ਇਕ ਵਿਅਕਤੀ ਲਾਪਤਾ
NEXT STORY