ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇਹ ਮਾਮਲਾ ਇੱਥੇ ਰਹਿਣ ਵਾਲੀ ਇੱਕ ਔਰਤ ਨਾਲ ਸਬੰਧਤ ਹੈ ਜੋ ਛੋਟੀ ਉਮਰ ਵਿੱਚ ਕਰੋੜਪਤੀ ਬਣ ਗਈ ਅਤੇ ਹੁਣ ਉਹ ਇੰਝ ਖਰਚ ਕਰਦੀ ਹੈ ਜਿਸ ਬਾਰੇ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇ। ਉਂਝ ਇਸ ਔਰਤ ਦੀ ਖਾਸੀਅਤ ਇਹ ਹੈ ਕਿ ਉਹ ਆਪਣੇ ਬਲਬੂਤੇ ਅਤੇ ਮਿਹਨਤ ਨਾਲ ਅਮੀਰ ਬਣੀ ਹੈ।
ਦਿ ਸਨ ਵੈੱਬਸਾਈਟ ਦੀ ਰਿਪੋਰਟ ਮੁਤਾਬਕ 23 ਸਾਲਾ ਲਿੰਸੇ ਡੋਨਾਵਨ ਮਾਡਲਿੰਗ ਅਤੇ ਰੀਅਲ ਅਸਟੇਟ 'ਚ ਪੈਸਾ ਲਗਾ ਕੇ ਕਰੋੜਪਤੀ ਬਣੀ ਹੈ। ਹੁਣ ਇਸ ਉਮਰ ਵਿਚ ਉਹ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ ਅਤੇ ਉਸ ਦੇ ਸ਼ੌਂਕ ਵੀ ਅਮੀਰ ਲੋਕਾਂ ਵਾਲੇ ਹਨ। ਟਰੂਲੀ ਵੈਬਸਾਈਟ ਨਾਲ ਗੱਲ ਕਰਦਿਆਂ ਲਿੰਸੀ ਨੇ ਦੱਸਿਆ ਕਿ ਉਹ ਪਾਮ ਬੀਚ, ਫਲੋਰੀਡਾ ਤੋਂ ਲਾਸ ਏਂਜਲਸ ਤੱਕ ਅਕਸਰ ਯਾਤਰਾ ਕਰਦੀ ਹੈ ਜਿੱਥੇ ਉਹ ਆਪਣੇ ਸੁਪਨਿਆਂ ਦਾ ਘਰ ਲੱਭ ਰਹੀ ਹੈ। ਇਸ ਦੌਰਾਨ ਇਕ ਵਾਰ ਉਸ ਦੇ ਕੁੱਤੇ ਨੂੰ ਜੰਜ਼ੀਰ ਅਤੇ ਲੀਸ਼ ਦੀ ਲੋੜ ਪਈ। ਫਿਰ ਉਹ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਕੇ ਲਾਸ ਏਂਜਲਸ ਵਿੱਚ ਰੋਡੀਓ ਡਰਾਈਵ ਗਈ, ਜਿੱਥੋਂ ਉਸਨੇ ਇੱਕ ਕੁੱਤੇ ਲਈ ਖਰੀਦਦਾਰੀ ਕੀਤੀ।
ਕੁੱਤੇ 'ਤੇ ਖਰਚੇ 2 ਲੱਖ ਰੁਪਏ
ਲਿੰਸੀ ਨੇ ਦੱਸਿਆ ਕਿ ਉਸ ਨੇ ਆਪਣੇ ਪਾਲਤੂ ਜਾਨਵਰ ਲਈ ਲੁਈਸ ਵਿਟੋ ਕੰਪਨੀ ਦਾ ਪੱਟਾ 83 ਹਜ਼ਾਰ ਰੁਪਏ ਵਿੱਚ ਖਰੀਦਿਆ ਅਤੇ ਕੰਪਨੀ ਦੇ ਲੋਗੋ ਦਾ ਬਣਿਆ ਪੱਟਾ ਵੀ ਖਰੀਦਿਆ। ਉਸ ਨੇ ਕੁੱਤੇ ਲਈ ਕੁੱਲ 2 ਲੱਖ ਰੁਪਏ ਤੋਂ ਵੱਧ ਦੀ ਖਰੀਦਦਾਰੀ ਕੀਤੀ। ਹਾਲਾਂਕਿ, ਉਸਨੇ ਕਿਹਾ ਕਿ ਉਹ ਹਮੇਸ਼ਾ ਸਮਾਰਟ ਸ਼ਾਪਿੰਗ ਵਿੱਚ ਵਿਸ਼ਵਾਸ ਕਰਦੀ ਹੈ ਤਾਂ ਜੋ ਉਹ ਰੀਅਲ ਅਸਟੇਟ ਵਿੱਚ ਕਾਫ਼ੀ ਪੈਸਾ ਲਗਾ ਸਕੇ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਤਰ੍ਹਾਂ ਉਹ ਪੈਸੇ ਖਰਚਣ ਵਾਲੇ ਅਮੀਰ ਪਿਤਾ ਦੀ ਵਿਗੜੀ ਹੋਈ ਧੀ ਹੋਵੇਗੀ, ਪਰ ਸੱਚਾਈ ਇਹ ਹੈ ਕਿ ਉਹ ਆਪਣੀ ਮਿਹਨਤ ਨਾਲ ਇੰਨੀ ਅਮੀਰ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 2 ਕਰੋੜ ਰੁਪਏ 'ਚ ਵਿਕੀ ਇਕ ਭੇਡ, ਬਣਿਆ ਵਰਲਡ ਰਿਕਾਰਡ
ਛੋਟੀ ਉਮਰ ਤੋਂ ਹੀ ਕਰਨਾ ਚਾਹੁੰਦਾ ਸੀ ਕੰਮ
ਉਸ ਨੇ ਦੱਸਿਆ ਕਿ ਉਹ 10 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਚਾਹੁੰਦੀ ਸੀ। 17 ਸਾਲ ਦੀ ਉਮਰ ਤੱਕ ਉਸਨੇ ਫੈਸ਼ਨ ਲਾਈਵ ਸਟ੍ਰੀਮਿੰਗ ਕਰਕੇ ਲਗਭਗ ਹਰ ਰੋਜ਼ 42 ਹਜ਼ਾਰ ਰੁਪਏ ਤੱਕ ਕਮਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਸ ਨੇ ਉਸ ਪੈਸੇ ਨੂੰ ਰੀਅਲ ਅਸਟੇਟ ਵਿਚ ਨਿਵੇਸ਼ ਕੀਤਾ ਅਤੇ ਅੱਜ ਉਸ ਨੇ ਆਪਣੇ ਲਈ ਵੱਡੀ ਕਮਾਈ ਦਾ ਸਾਧਨ ਲੱਭ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਡਾਕਟਰ ਨੇ ਯੂਕ੍ਰੇਨ 'ਚ ਫਸੇ ਪਾਲਤੂ ਜੈਗੁਆਰ ਤੇ ਤੇਂਦੁਏ ਨੂੰ ਬਚਾਉਣ ਲਈ ਸਰਕਾਰ ਨੂੰ ਕੀਤੀ ਅਪੀਲ
NEXT STORY