ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿਲ ਦਾ ਦੌਰਾ ਪੈਣ ਕਾਰਨ ਇਕ ਔਰਤ 9 ਦਿਨਾਂ ਤੋਂ ਆਈ.ਸੀ.ਯੂ ਵਿੱਚ ਸੀ। ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਬੱਚ ਸਕੇਗੀ। ਇੱਕ ਦਿਨ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪਰ ਇਸ ਦੌਰਾਨ ਇੱਕ ਚਮਤਕਾਰ ਹੋਇਆ। ਡਾਕਟਰਾਂ ਦੇ ਐਲਾਨ ਦੇ ਅਨੁਸਾਰ ਉਹ ਅੱਧੇ ਘੰਟੇ ਵਿੱਚ ਮੁੜ ਜਾਗ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਲਾਪਤਾ ਹੋਈ ਸੀ ਭਾਰਤੀ ਮੂਲ ਦੀ ਵਿਦਿਆਰਥਣ, ਹੁਣ ਪੁਲਸ ਨੇ ਕੀਤਾ ਇਹ ਐਲਾਨ
ਅਮਰੀਕਾ ਵਿੱਚ ਇੱਕ ਔਰਤ ਦੇ ਜੀਵਨ ਵਿੱਚ ਇਹ ਦੁਰਲੱਭ ਘਟਨਾ ਵਾਪਰੀ। ਉਸਨੇ ਇਹ ਸਭ ਸਾਂਝਾ ਕੀਤਾ। ਪਤੀ ਨੇ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੂੰ ਸੀ.ਪੀ.ਆਰ ਦਿੱਤੀ ਸੀ। ਡਾਕਟਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਡਾਕਟਰੀ ਤੌਰ 'ਤੇ ਮ੍ਰਿਤਕ ਐਲਾਨੀ ਗਈ ਔਰਤ ਕਰੀਬ ਅੱਧੇ ਘੰਟੇ ਬਾਅਦ ਜਾਗ ਪਈ। ਇਹ ਅਜੀਬ ਘਟਨਾ ਅਮਰੀਕਾ ਵਿੱਚ ਵਾਪਰੀ। ਮੌਤ ਦੇ ਕੰਢੇ 'ਤੇ ਪਹੁੰਚੀ ਲੌਰੇਨ ਕੈਨੇਡੀ ਨਾਮੀਂ ਔਰਤ ਨੇ ਆਨਲਾਈਨ ਫੋਰਮ ਰੈੱਡਡਿਟ 'ਤੇ ਆਪਣਾ ਅਨੁਭਵ ਸਾਂਝਾ ਕੀਤਾ। ਲੌਰੇਨ ਕੈਨੇਡੀ ਨੇ ਕਿਹਾ ਕਿ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਡਾਕਟਰੀ ਤੌਰ 'ਤੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਹਾਲਾਂਕਿ ਉਸਨੇ ਕਿਹਾ ਕਿ ਉਸਨੂੰ 24 ਮਿੰਟ ਬਾਅਦ ਹੋਸ਼ ਆ ਗਿਆ ਅਤੇ ਜਾਗਣ ਤੋਂ ਬਾਅਦ ਉਸਦੀ ਪੁਰਾਣੀ ਯਾਦਸ਼ਕਤੀ ਖ਼ਤਮ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਯੁੱਧਿਆ 'ਚ ਜਲਦ ਹੋਵੇਗੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ, ਅਮਰੀਕਾ 'ਚ ਵੀ ਗੂੰਜੇ ਸ਼੍ਰੀ ਰਾਮ ਦੇ ਨਾਅਰੇ (ਤਸਵੀਰਾਂ)
NEXT STORY