ਨਿਊਜਰਸੀ (ਰਾਜ ਗੋਗਨਾ)- ਅਮਰੀਕਾ 'ਚ ਲਾਪਤਾ ਹੋਈ ਭਾਰਤੀ ਮੂਲ ਦੀ ਵਿਦਿਆਰਥਣ ਸਬੰਧੀ ਜਾਣਕਾਰੀ ਲਈ ਪੁਲਸ ਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਹਜ਼ਾਰਾਂ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਐਫ.ਬੀ.ਆਈ ਨੇਵਾਰਕ ਅਤੇ ਜਰਸੀ ਸਿਟੀ ਦੇ ਪੁਲਸ ਵਿਭਾਗ ਨੇ ਮਾਯੂਸ਼ੀ ਭਗਤ ਨਾਂ ਦੀ ਭਾਰਤੀ ਮੂਲ ਦੀ ਵਿਦਿਆਰਥਣ ਬਾਰੇ ਹੋਰ ਪਤਾ ਲਗਾਉਣ ਲਈ ਜਨਤਾ ਦੀ ਮਦਦ ਦੀ ਮੰਗ ਕੀਤੀ ਹੈ। ਮਾਯੂਸ਼ੀ 24 ਸਾਲ ਦੀ ਸੀ, ਜਦੋਂ ਉਹ ਲਾਪਤਾ ਹੋ ਗਈ ਸੀ। ਮਾਯੂਸ਼ੀ ਨੂੰ ਆਖਰੀ ਵਾਰ 29 ਅਪ੍ਰੈਲ, 2019 ਨੂੰ ਆਪਣੇ ਜਰਸੀ ਸਿਟੀ ਅਪਾਰਟਮੈਂਟ ਨੂੰ ਛੱਡਦੇ ਦੇਖਿਆ ਗਿਆ ਸੀ। ਉਸ ਨੂੰ ਆਖਰੀ ਵਾਰ ਰੰਗਦਾਰ ਪਜਾਮਾ ਪੈਂਟ ਅਤੇ ਇੱਕ ਕਾਲੀ ਟੀ-ਸ਼ਰਟ ਪਹਿਨੀ ਦੇਖਿਆ ਗਿਆ ਸੀ। ਉਸ ਦੀਆਂ ਭੂਰੀਆਂ ਅੱਖਾਂ ਅਤੇ ਕਾਲੇ ਵਾਲ ਹਨ। ਉਹ 5 ਫੁੱਟ, 10 ਇੰਚ ਲੰਬੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਧਿਆਪਕਾ ’ਤੇ ਗੋਲੀ ਚਲਾਉਣ ਵਾਲੇ 6 ਸਾਲਾ ਬੱਚੇ ਦੀ ਮਾਂ ਨੂੰ ਜੇਲ੍ਹ
ਜਦੋਂ ਉਹ ਗਾਇਬ ਹੋਈ ਸੀ ਤਾਂ ਉਸਦਾ ਭਾਰ ਲਗਭਗ 155 ਪੌਂਡ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਯੂਸ਼ੀ ਦਾ ਜਨਮ 12 ਜੁਲਾਈ, 1994 ਨੂੰ ਭਾਰਤ ਵਿੱਚ ਹੋਇਆ ਸੀ। ਉਹ ਐੱਫ 1 ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਆਈ ਸੀ ਅਤੇ ਉਹ ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜ੍ਹ ਰਹੀ ਸੀ। ਉਹ ਅੰਗਰੇਜ਼ੀ, ਹਿੰਦੀ ਅਤੇ ਉਰਦੂ ਬੋਲਦੀ ਹੈ। ਅਧਿਕਾਰੀਆਂ ਨੇ ਕਿਸੇ ਵੀ ਵਿਅਕਤੀ ਨੂੰ ਮਾਯੂਸ਼ੀ ਦੇ ਟਿਕਾਣੇ ਬਾਰੇ ਜਾਣਕਾਰੀ ਹੋਣ 'ਤੇ ਸੂਚਨਾ ਦੇਣ ਦੀ ਅਪੀਲ ਕੀਤੀ ਜਾਂਦੀ ਹੈ, ਉਹ FBI ਨੇਵਾਰਕ ਨੂੰ 973-792-3000, ਜਾਂ ਜਰਸੀ ਸਿਟੀ ਪੁਲਸ ਵਿਭਾਗ ਨੂੰ 855-JCP-TIPS (527-8477) 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਪੁਲਸ ਨੇ ਜਾਣਕਾਰੀ ਦੇਣ ਵਾਲੇ ਨੂੰ 10 ਹਜ਼ਾਰ ਡਾਲਰ ਇਨਾਮ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਧਿਆਪਕਾ ’ਤੇ ਗੋਲੀ ਚਲਾਉਣ ਵਾਲੇ 6 ਸਾਲਾ ਬੱਚੇ ਦੀ ਮਾਂ ਨੂੰ ਜੇਲ੍ਹ
NEXT STORY