ਵਾਸ਼ਿੰਗਟਨ (ਰਾਜ ਗੋਗਨਾ)- ਯੂ.ਪੀ ਦੇ ਅਯੁੱਧਿਆ 'ਚ ਜਲਦੀ ਹੀ ਨਵਾਂ ਰਾਮ ਮੰਦਰ ਖੋਲ੍ਹਿਆ ਜਾਵੇਗਾ। ਇਸ ਨੂੰ ਲੈ ਕੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਹਿੰਦੂਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਿੰਦੂ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵਾਸ਼ਿੰਗਟਨ ਦੇ ਇਕ ਉਪਨਗਰ ਵਿਚ ਅਯੁੱਧਿਆ ਵਿਚ ਰਾਮ ਮੰਦਰ ਵਿਚ ਅਗਲੇ ਸਾਲ ਹੋਣ ਵਾਲੇ ਪਵਿੱਤਰ ਸਮਾਰੋਹ ਨੂੰ ਮਨਾਉਣ ਲਈ ਇਕ ਕਾਰ ਰੈਲੀ ਦਾ ਆਯੋਜਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਫਰੈਡਰਿਕ ਸਿਟੀ ਮੈਰੀਲੈਂਡ ਨੇੜੇ 'ਅਯੁੱਧਿਆ ਵੇ' 'ਤੇ ਸਥਿਤ ਸ਼੍ਰੀ ਭਗਤ ਅੰਜਨੇਯ ਮੰਦਿਰ 'ਚ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਇਹ ਰੈਲੀ ਭਾਰਤ 'ਚ ਰਾਮ ਮੰਦਰ ਦੇ ਨਿਰਮਾਣ ਨੂੰ ਮਨਾਉਣ ਲਈ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੀ ਹੈ। ਉਨ੍ਹਾਂ ਨੇ ਆਪਣੇ ਵਾਹਨਾਂ 'ਤੇ ਭਗਵੇਂ ਝੰਡੇ ਲਹਿਰਾਏ।
ਅਮਰੀਕਾ ਵਿੱਚ ਰਹਿ ਰਹੇ ਹਿੰਦੂ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨੂੰ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ। ਸਾਰੇ ਹਿੰਦੂਆਂ ਨੇ ਆਪਣੇ ਘਰਾਂ ਵਿੱਚ ਪੰਜ ਦੀਵੇ ਜਗਾਉਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਵੱਖ-ਵੱਖ ਸ਼ਹਿਰਾਂ ਵਿੱਚ ਕਾਰ ਰੈਲੀਆਂ ਕੀਤੀਆਂ ਜਾਣਗੀਆਂ। ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਨੂੰ ਦੇਖਣ ਲਈ ਹਰ ਕਿਸੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਬਾਰੇ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (ਵੀ.ਐਚ.ਪੀ.ਏ.) ਦੇ ਅਧਿਕਾਰੀ ਅਮਿਤਾਭ ਮਿੱਤਲ ਨੇ ਦੱਸਿਆ ਕਿ ਇਸ ਇਤਿਹਾਸਕ ਪਲ ਨੂੰ ਮਨਾਉਣ ਲਈ ਅਮਰੀਕਾ ਦੇ 1 ਹਜ਼ਾਰ ਤੋਂ ਵੱਧ ਮੰਦਰਾਂ 'ਚ ਸਮਾਗਮ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਲਾਪਤਾ ਹੋਈ ਸੀ ਭਾਰਤੀ ਮੂਲ ਦੀ ਵਿਦਿਆਰਥਣ, ਹੁਣ ਪੁਲਸ ਨੇ ਕੀਤਾ ਇਹ ਐਲਾਨ
ਸਮਾਗਮ ਵਿੱਚ ਰਾਮ ਲੀਲਾ ਕਰਵਾਈ ਜਾਵੇਗੀ, ਸ੍ਰੀ ਰਾਮ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ, ਸ੍ਰੀ ਰਾਮ ਦੀ ਪੂਜਾ ਕੀਤੀ ਜਾਵੇਗੀ, ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਪਰਿਵਾਰ ਲਈ ਭਜਨ ਗਾਏ ਜਾਣਗੇ।’’ ਉਨ੍ਹਾਂ ਕਿਹਾ,‘‘ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ ਲੋਕ ਭਾਗ ਲੈਣਗੇ। ਇਸ ਤਿਉਹਾਰ ਵਿਚ ਭਗਵਾਨ ਸ਼੍ਰੀ ਰਾਮ ਦੇ ਜੀਵਨ 'ਤੇ ਆਧਾਰਿਤ ਲਗਭਗ 45 ਮਿੰਟ ਦੀ ਪੇਸ਼ਕਾਰੀ ਇਸ ਤਰੀਕੇ ਨਾਲ ਦਿੱਤੀ ਜਾਵੇਗੀ ਕਿ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਸਮਝ ਆ ਸਕੇ।'' ਸਹਿ-ਆਯੋਜਕ ਅਤੇ ਸਥਾਨਕ ਤਾਮਿਲ ਹਿੰਦੂ ਨੇਤਾ ਪ੍ਰੇਮਕੁਮਾਰ ਸਵਾਮੀਨਾਥਨ ਨੇ ਭਗਵਾਨ ਸ਼੍ਰੀ ਦਾ ਗੁਣਗਾਨ ਕੀਤਾ। ਤਾਮਿਲ ਭਾਸ਼ਾ ਵਿੱਚ ਰਾਮ ਅਤੇ ਸਾਰੇ ਪਰਿਵਾਰਾਂ ਨੂੰ 20 ਜਨਵਰੀ ਨੂੰ ਹੋਣ ਵਾਲੇ ਜਸ਼ਨ ਲਈ ਸੱਦਾ ਦਿੱਤਾ ਗਿਆ ਸੀ। ਅਮਰੀਕਾ ਵਿੱਚ ਹਿੰਦੂਆਂ ਦੀ ਸਹੂਲਤ ਲਈ ਇਹਨਾਂ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ। ਅਮਿਤਾਭ ਮਿੱਤਲ ਨੇ ਕਿਹਾ, ਅਮਰੀਕਾ ਵਿਚ ਰਹਿ ਰਹੇ ਡਾ: ਭਰਤ ਬਰਾਈ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ | ਉਨ੍ਹਾਂ ਕਿਹਾ ਕਿ ਅਣਗਿਣਤ ਲੋਕ ਰਾਮ ਮੰਦਰ ਲਈ ਲੜੇ ਹਨ ਅਤੇ ਉਹ ਜਲਦੀ ਹੀ ਅਯੁੱਧਿਆ ਜਾਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਜ਼ਾਪੱਟੀ ’ਚ ਲੋਕਾਂ ਨੂੰ ਪਏ ਖਾਣ-ਪੀਣ ਦੇ ਪਏ ਲਾਲੇ, ਸੰਚਾਰ ਸੇਵਾਵਾਂ ਠੱਪ
NEXT STORY