ਵਾਸ਼ਿੰਗਟਨ (ਰਾਜ ਗੋਗਨਾ)- ਅੱਜ ਦਾ ਯੁੱਗ ਟੈਕਨਾਲੌਜੀ ਦਾ ਯੁੱਗ ਹੈ। ਇਕ ਕੰਮ ਕਰਨ ਲਈ ਪਹਿਲਾਂ ਜਿੱਥੇ ਕਈ-ਕਈ ਘੰਟੇ ਲੱਗ ਜਾਂਦੇ ਸਨ, ਉੱਥੇ ਹੀ ਹੁਣ ਉਹੀ ਕੰਮ ਤਕਨੀਕ ਦੀ ਮਦਦ ਨਾਲ ਕੁਝ ਕੁ ਮਿੰਟਾਂ 'ਚ ਪੂਰਾ ਹੋ ਜਾਂਦਾ ਹੈ। ਇਸ ਤਕਨੀਕ ਦੀ ਵਰਤੋਂ ਜਿੱਥੇ ਕੁਝ ਲੋਕ ਸਿਰਫ਼ ਮਨੋਰੰਜਨ ਲਈ ਕਰਦੇ ਹਨ, ਉੱਥੇ ਹੀ ਕੁਝ ਲੋਕ ਏ.ਆਈ. ਦੀ ਵਰਤੋਂ ਨਾਲ ਲੱਖਾਂ-ਕਰੋੜਾਂ ਰੁਪਏ ਕਮਾ ਰਹੇ ਹਨ।
ਇਸੇ ਦੌਰਾਨ ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੇ ਏ.ਆਈ. ਟੂਲ ਚੈਟ.ਜੀ.ਪੀ.ਟੀ. ਦੀ ਵਰਤੋਂ ਨਾਲ ਲਗਭਗ 1.3 ਕਰੋੜ ਦੀ ਲਾਟਰੀ ਜਿੱਤ ਲਈ ਹੈ। ਵਰਜੀਨੀਆ ਸੂਬੇ 'ਚ ਰਹਿਣ ਵਾਲੀ ਕੈਰੀ ਐਡਵਰਡਜ਼ ਨਾਂ ਦੀ ਔਰਤ ਨੇ 8 ਸਤੰਬਰ ਨੂੰ ਵਰਜੀਨੀਆ ਪਾਵਰਬਾਲ 'ਚ ਹਿੱਸਾ ਲਿਆ ਸੀ। ਉਸ ਨੇ ਜਿੱਤਣ ਲਈ ਚੈਟ.ਜੀ.ਪੀ.ਟੀ. ਦੀ ਮਦਦ ਨਾਲ 4 ਅੰਕ ਚੁਣੇ, ਜਿਸ ਨਾਲ ਉਸ ਨੇ 1,50,000 ਲੱਖ ਡਾਲਰ (ਲਗਭਗ 1.3 ਕਰੋੜ ਰੁਪਏ) ਦਾ ਡਰਾਅ ਜਿੱਤ ਲਿਆ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
ਉਸ ਨੂੰ ਜਦੋਂ ਮੈਸੇਜ ਆਇਆ ਕਿ ਉਸ ਨੇ ਇਹ ਲਾਟਰੀ ਜਿੱਤੀ ਹੈ ਤਾਂ ਉਸ ਨੂੰ ਯਕੀਨ ਨਹੀਂ ਹੋਇਆ, ਪਰ ਜਦੋਂ ਉਸ ਨੇ ਪੁਸ਼ਟੀ ਕੀਤੀ ਤਾਂ ਉਹ ਬਹੁਤ ਖ਼ੁਸ਼ ਹੋਈ। ਪਰ ਉਸ ਨੇ ਕਿਹਾ ਕਿ ਇਹ ਰਕਮ ਉਸ ਨੇ ਕਿਸਮਤ ਨਾਲ ਜਿੱਤੀ ਹੈ, ਇਸ ਲਈ ਉਹ ਉਸ ਨੂੰ ਖ਼ੁਦ 'ਤੇ ਖ਼ਰਚ ਨਹੀਂ ਕਰੇਗੀ, ਸਗੋਂ ਉਹ ਇਸ ਨੂੰ ਦਾਨ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਨੇ 73 ਸਾਲਾ ਹਰਜੀਤ ਕੌਰ ਸਣੇ 132 ਭਾਰਤੀ ਕੀਤੇ ਡਿਪੋਰਟ, ਹੱਥਕੜੀਆਂ ਤੇ ਬੇੜੀਆਂ ਪਾ ਪਹੁੰਚੇ ਦਿੱਲੀ
NEXT STORY