ਇੰਟਰਨੈਸ਼ਨਲ ਡੈਸਕ- ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕਾਫ਼ੀ ਨੁਕਸਾਨ ਹੋਇਆ ਹੈ। ਇਸ ਆਪਰੇਸ਼ਨ ਮਗਰੋਂ ਸੰਗਠਨ ਨੇ ਹੁਣ ਆਪਣੀ ਦਹਾਕਿਆਂ ਪੁਰਾਣੀ ਨੀਤੀ ਬਦਲ ਕੇ ਔਰਤਾਂ ਨੂੰ ਆਪਣੀਆਂ ਬ੍ਰਿਗੇਡਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਜੈਸ਼ ਔਰਤਾਂ ਦੇ ਹਥਿਆਰ ਚੁੱਕਣ ਦੇ ਸਖ਼ਤ ਖ਼ਿਲਾਫ਼ ਸੀ, ਪਰ ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬਦਲੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਅਤੇ ਉਸ ਦੇ ਭਰਾ ਤਲਹਾ ਅਲ-ਸੈਫ ਨੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ।
ਜੈਸ਼ ਨੇ ਬੁੱਧਵਾਰ ਨੂੰ ਮਸੂਦ ਅਜ਼ਹਰ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਆਪਣੀ ਮਹਿਲਾ ਵਿੰਗ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਮਹਿਲਾ ਵਿੰਗ ਦਾ ਨਾਂ 'ਜਮਾਤ-ਅਲ-ਮੋਮਿਨਤ' ਰੱਖਿਆ ਜਾਵੇਗਾ। ਇਸ ਵਿੰਗ ਦੀ ਅਗਵਾਈ ਅੱਤਵਾਦੀ ਮਸੂਦ ਅਜ਼ਹਰ ਦੀ ਭੈਣ ਸਾਦੀਆ ਅਜ਼ਹਰ ਕਰੇਗੀ। ਜ਼ਿਕਰਯੋਗ ਹੈ ਕਿ ਸਾਦੀਆ ਦਾ ਪਤੀ ਯੂਸਫ਼ ਅਜ਼ਹਰ ਆਪ੍ਰੇਸ਼ਨ ਸਿੰਦੂਰ ਦੌਰਾਨ ਜੈਸ਼ ਹੈੱਡਕੁਆਰਟਰ 'ਤੇ ਭਾਰਤੀ ਹਮਲੇ ਦੌਰਾਨ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; 4 ਵਾਰ MP ਰਹਿ ਚੁੱਕੇ ਸਾਬਕਾ ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ, 17 ਸਾਥੀਆਂ ਸਣੇ ਛੱਡੀ ਪਾਰਟੀ
ਜੈਸ਼ ਨੇ ਐਲਾਨ ਕੀਤਾ ਹੈ ਕਿ ਉਸ ਨੇ ਬਹਾਵਲਪੁਰ ਦੇ ਮਰਕਜ਼ ਉਸਮਾਨ-ਓ-ਅਲੀ ਵਿਖੇ ਔਰਤਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਭਰਤੀ ਵਿੱਚ ਅੱਤਵਾਦੀ ਕਮਾਂਡਰਾਂ ਦੀਆਂ ਪਤਨੀਆਂ ਦੇ ਨਾਲ-ਨਾਲ ਬਹਾਵਲਪੁਰ, ਕਰਾਚੀ, ਮੁਜ਼ੱਫਰਾਬਾਦ ਅਤੇ ਹੋਰ ਕੇਂਦਰਾਂ ਵਿੱਚ ਪੜ੍ਹ ਰਹੀਆਂ ਗਰੀਬ ਔਰਤਾਂ ਵੀ ਸ਼ਾਮਲ ਹਨ।
ਆਤਮਘਾਤੀ ਹਮਲਿਆਂ ਵਿੱਚ ਵਰਤੋਂ ਦਾ ਡਰ
ਜੈਸ਼ ਦਾ ਇਹ ਕਦਮ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਸੰਗਠਨ ਨੇ ਪਹਿਲਾਂ ਲੜਾਈ ਜਾਂ ਭਰਤੀ ਵਿੱਚ ਔਰਤਾਂ ਦੀ ਵਰਤੋਂ ਨਹੀਂ ਕੀਤੀ ਹੈ, ਜਦਕਿ ISIS, ਬੋਕੋ ਹਰਮ, ਹਮਾਸ ਅਤੇ LTTE ਵਰਗੇ ਸੰਗਠਨਾਂ ਨੇ ਔਰਤਾਂ ਨੂੰ ਆਤਮਘਾਤੀ ਹਮਲਾਵਰਾਂ ਵਜੋਂ ਵਰਤਿਆ ਹੈ। ਸੂਤਰਾਂ ਅਨੁਸਾਰ ਜੈਸ਼ ਦੁਆਰਾ ਇੱਕ ਨਵੀਂ ਮਹਿਲਾ ਦਸਤੇ ਦੇ ਗਠਨ ਨਾਲ ਇਹ ਸੰਭਾਵਨਾ ਵਧਦੀ ਹੈ ਕਿ ਸੰਗਠਨ ਭਵਿੱਖ ਵਿੱਚ ਆਤਮਘਾਤੀ ਹਮਲੇ ਕਰਨ ਲਈ ਇਨ੍ਹਾਂ ਔਰਤਾਂ ਦੀ ਵਰਤੋਂ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ TTP ਦੇ 7 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY