ਵਾਸ਼ਿੰਗਟਨ (ਏਜੰਸੀ)- ਅੱਜ ਕਲ ਹਰ ਕਿਸੇ 'ਤੇ ਕੰਮ ਦਾ ਪ੍ਰੈਸ਼ਰ ਹੈ। ਕਰੀਅਰ ਦੀ ਅੰਨ੍ਹੀ ਦੌੜ ਵਿਚ ਲੋਕ ਆਪਣੀ ਸੁਧਬੁਧ ਗੁਆ ਕੇ ਲਗਾਤਾਰ ਕੰਮ ਵਿਚ ਲੱਗੇ ਹੋਏ ਹਨ। ਨਾ ਖਾਣ ਦੀ ਚਿੰਤਾ ਨਾ ਸਰੀਰ ਦਾ ਧਿਆਨ। ਅਜਿਹੇ ਲੋਕਾਂ 'ਤੇ ਮਿਸ਼ੀਗਨ ਯੂਨੀਵਰਸਿਟੀ ਨੇ ਖੋਜ ਕੀਤੀ ਅਤੇ ਜੋ ਨਤੀਜਾ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲਾ ਹੈ। ਇਨ੍ਹਾਂ ਖੋਜਕਰਤਾਵਾਂ ਮੁਤਾਬਕ ਕੰਮ ਦੇ ਤਣਾਅ ਅਤੇ ਠੀਕ ਨਾਲ ਨੀਂਦ ਨਾ ਲੈਣ ਕਾਰਨ ਵਿਅਕਤੀ ਦੀ ਸਰੀਰਕ ਸਮਰੱਥਾ ਘੱਟਣ ਲੱਗਦੀ ਹੈ ਅਤੇ ਉਨ੍ਹਾਂ ਵਿਚ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਕਈ ਲੋਕਾਂ ਦੇ ਵਾਲ ਚਿੱਟੇ ਹੋਣ ਲੱਗਦੇ ਹਨ ਤਾਂ ਕੁਝ ਦਾ ਪਾਚਨ ਤੰਤਰ ਅਤੇ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ।
ਇਸ ਰਿਸਰਚ ਵਿਚ ਪਤਾ ਲੱਗਾ ਹੈ ਕਿ ਕੰਮ ਨੂੰ ਲੈ ਕੇ ਤਣਾਅ ਵਿਚ ਰਹਿਣ ਵਾਲੇ ਲੋਕ ਹੋਰਾਂ ਦੇ ਮੁਕਾਬਲੇ 6 ਗੁਣਾ ਜ਼ਿਆਦਾ ਤੇਜ਼ੀ ਨਾਲ ਬੁਢੇ ਹੁੰਦੇ ਹਨ। ਆਪਣੀ ਗੱਲ ਸਹੀ ਸਾਬਤ ਕਰਨ ਲਈ ਉਨ੍ਹਾਂ ਨੇ 250 ਨੌਜਵਾਨ ਡਾਕਟਰਾਂ 'ਤੇ ਰਿਸਰਚ ਕੀਤੀ। ਉਨ੍ਹਾਂ ਸਾਰਿਆਂ ਦੇ ਟੇਲੋਮੇਰੇਸ ਦੀ ਲੰਬਾਈ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਸਲਾਈਵਾ ਦਾ ਨਮੂਨਾ ਇਕੱਠਾ ਕੀਤਾ ਗਿਆ ਸੀ।
ਟੇਲੋਮੇਰੇਸ ਕ੍ਰੋਮੋਜੋਮ ਦੇ ਸਿਰੇ 'ਤੇ ਮੌਜੂਦ ਰਹਿ ਕੇ ਡੀ.ਐਨ.ਏ. ਨੂੰ ਸੁਰੱਖਿਅਤ ਰੱਖਦੇ ਹਨ। ਨੌਜਵਾਨ ਅਤੇ ਬੱਚਿਆਂ ਵਿਚ ਤਣਾਅ ਵਧਣ ਨਾਲ ਇਨ੍ਹਾਂ ਦੀ ਲੰਬਾਈ ਛੋਟੀ ਹੁੰਦੀ ਜਾਂਦੀ ਹੈ। ਟੇਲੋਮੇਰੇਸ ਦੀ ਲੰਬਾਈ ਦਾ ਕੰਮ ਹੋਣਾ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਸਬੰਧੀ ਰੋਗਾਂ ਦੇ ਨਾਲ ਹੀ ਸਮੇਂ ਤੋਂ ਪਹਿਲਾਂ ਬੁਢੇ ਹੋਣ ਦਾ ਵੀ ਕਾਰਨ ਹੈ। ਖੋਜ ਵਿਚ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਘੰਟਿਆਂ ਬੱਧੀ ਕੰਮ ਕਰਨ ਅਤੇ ਤਣਾਅ ਦੇ ਚੱਲਦੇ ਟੇਲੋਮੇਰੇਸ ਦੀ ਲੰਬਾਈ ਤੇਜ਼ੀ ਨਾਲ ਘੱਟਦੀ ਜਾਂਦੀ ਹੈ।
ਚੀਨ: ਲੈਂਡਸਲਾਈਡ ਕਾਰਨ 36 ਲੋਕਾਂ ਨੇ ਗੁਆਈ ਜਾਨ, 15 ਅਜੇ ਵੀ ਲਾਪਤਾ
NEXT STORY