ਬੀਜਿੰਗ— ਦੱਖਣ-ਪੱਛਮੀ ਚੀਨ ਦੇ ਇਕ ਪਿੰਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ ਜਦਕਿ 15 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਸਰਕਾਰੀ ਮੀਡੀਆ ਪੀਪਲਸ ਡੇਲੀ ਦੇ ਮੁਤਾਬਕ ਸੁਈਚੇਂਗ ਕਾਉਂਟੀ 'ਚ ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ।
ਮੰਗਲਵਾਰ ਨੂੰ ਜ਼ਮੀਨ ਖਿਸਕਣ ਦੇ ਕਾਰਨ 22 ਮਕਾਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਸੀਸੀਟੀਵੀ ਫੁਟੇਜ 'ਚ ਬਚਾਅ ਕਰਮਚਾਰੀ ਮਲਬੇ ਦੇ ਢੇਰ 'ਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਨਾਲ ਮਲਬੇ ਨੂੰ ਹਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਹਾਦਸੇ 'ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ 2 ਬੱਚੇ, ਇਕ ਮਾਂ ਤੇ ਉਸ ਦੇ ਬੱਚਾ ਸ਼ਾਮਲ ਹੈ। ਸਰਕਾਰੀ ਪੱਤਰਕਾਰ ਏਜੰਸੀ 'ਸਿਨਹੂਆ' ਨੇ ਸ਼ਨੀਵਾਰ ਰਾਤ ਨੂੰ ਦੱਸਿਆ ਕਿ ਸਥਾਨਕ ਆਪਦਾ ਬਚਾਅ ਕਮਾਨ ਦੇ ਮੁਤਾਬਕ ਗੁਈਝੋਓ ਸੂਬੇ ਦੀ ਸੁਈਚੇਂਗ ਕਾਉਂਟੀ ਤੋਂ ਕਰੀਬ 40 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਨੇਪਾਲ 'ਚ ਮੀਂਹ ਤੇ ਲੈਂਡਸਲਾਈਡ ਕਾਰਨ 113 ਲੋਕਾਂ ਨੇ ਗੁਆਈ ਜਾਨ
NEXT STORY