ਲਾਸ ਏਂਜਲਸ - ਦੁਨੀਆ ਦੀ ਪਹਿਲੀ ਸਪਰਮ ਰੇਸ ਇੱਥੇ ਹਾਲੀਵੁੱਡ ਪੈਲੇਡੀਅਮ ’ਚ ਕਰਵਾਈ ਜਾ ਰਹੀ ਹੈ। ਇਹ ਅਗਲੇ ਹਫ਼ਤੇ 1,000 ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਹੋਵੇਗੀ। 10 ਲੱਖ ਡਾਲਰ ਦੇ ਇਸ ਆਯੋਜਨ ਵਿਚ ਦਰਸ਼ਕਾਂ ਨੂੰ ਸੱਟਾ ਲਾਉਣ ਦੀਆਂ ਪਰਚੀਆਂ ਵੀ ਮਿਲਣਗੀਆਂ। ਇਹ ਲਾਸ ਏਂਜਲਸ ਵਿਚ ਇਕ ਨਵਾਂ ਸਟਾਰਟਅੱਪ ਹੈ। ਇਸ ਦਾ ਰੇਸਿੰਗ ਟ੍ਰੈਕ ਇਕ ਬ੍ਰੀਡਿੰਗ ਸਿਸਟਮ ਦਾ ਰੂਪ ਹੈ। ਇਸ ਵਿਚ ਕੈਮੀਕਲ ਸਿੰਬਲਜ਼, ਫਲੂਡ ਡਾਇਨਾਮਿਕਸ ਤੇ ਸਿੰਕ੍ਰੋਨਾਈਜ਼ਡ ਸਟਾਰਟ ਦੀ ਵਿਵਸਥਾ ਕੀਤੀ ਗਈ ਹੈ।
20 ਸੈਂਟੀਮੀਟਰ ਦਾ ਹੋਵੇਗਾ ਟ੍ਰੈਕ
2 ਮੁਕਾਬਲੇਬਾਜ਼ਾਂ ਦੇ ਨਮੂਨਿਆਂ ਤੋਂ ਲਏ ਗਏ ਸਪਰਮ ਇਸ ਰੇਸ ’ਚ ਦੌੜਨਗੇ। ਸਪਰਮ ਦਾ ਰੇਸ ਟ੍ਰੈਕ 20 ਸੈਂਟੀਮੀਟਰ ਯਾਨੀ 200 ਮਿਲੀਮੀਟਰ ਲੰਬਾ ਹੋਵੇਗਾ। ਪ੍ਰੀਮੀਅਰ ਲੀਗ ਫੁੱਟਬਾਲ ਗੇਮ ਵਾਂਗ ਹੀ ਇਸ ਦੌੜ ਦੀ ਪੂਰੀ ਲਾਈਵ ਸਟ੍ਰੀਮਿੰਗ ਹੋਵੇਗੀ। ਇਸ ’ਚ ਸਟੇਟਸ, ਲੀਡਰਬੋਰਡਜ਼ ਤੇ ਇੰਸਟੈਂਟ ਰੀਪਲੇਅ ਵੀ ਦਿਖਾਏ ਜਾਣਗੇ। ਇਸ ਦੌੜ ’ਚ ਸਪਰਮ ਦੇ 2 ਸੈਂਪਲ ਇਕ ਮਾਈਕ੍ਰੋਸਕੋਪਿਕ ਲਾਈਨ ਤੱਕ ਦੌੜਨਗੇ।
ਕੁਮੈਂਟਰੀ ਵੀ ਹੋਵੇਗੀ
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੂਰੇ ਮੈਚ ਦੀ ਕੁਮੈਂਟਰੀ ਵੀ ਹੋਵੇਗੀ ਤੇ ਇਹ ਦੌੜ ਹੁਣ ਤੱਕ ਤੁਹਾਡੇ ਵੱਲੋਂ ਦੇਖੀ ਗਈ ਕਿਸੇ ਵੀ ਖੇਡ ਨਾਲੋਂ ਜ਼ਿਆਦਾ ਦਿਲਚਸਪ ਹੋਵੇਗੀ।
40 ਮਿੰਟ ਤੱਕ ਚੱਲੇਗੀ ਦੌੜ
ਸਪਰਮ ਔਸਤਨ 5 ਮਿਲੀਮੀਟਰ ਪ੍ਰਤੀ ਮਿੰਟ ਦੀ ਗਤੀ ਨਾਲ ਚਲਦੇ ਹਨ। ਜੇ ਇਸ ਦੌੜ ਵਿਚ ਸਪਰਮ ਸਿੱਧੀ ਲਾਈਨ ਵਿਚ ਚਲਦੇ ਹਨ ਤਾਂ ਇਹ ਦੌੜ ਘੱਟੋ-ਘੱਟ 40 ਮਿੰਟ ਚੱਲੇਗੀ।
ਵਿਰੋਧੀਆਂ ਨੂੰ ਜਵਾਬ
ਸਪਰਮ ਰੇਸ ਦੀ ਲੋਕ ਸਖ਼ਤ ਆਲੋਚਨਾ ਕਰ ਰਹੇ ਹਨ। ਪ੍ਰਬੰਧਕਾਂ ਨੇ ਇਸ ਦੇ ਜਵਾਬ ਵਿਚ ਕਿਹਾ ਹੈ ਕਿ ਡਿੱਗਦੀ ਪ੍ਰਜਨਨ ਦਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਟਾਰਟਅੱਪ ਦੇ ਸੰਸਥਾਪਕ ਏਰਿਕ ਝੂ ਨੇ ਆਪਣੇ ਮੈਨੀਫੈਸਟੋ ਵਿਚ ਕਿਹਾ ਹੈ ਕਿ ਸਪਰਮ ਰੇਸ ਕੋਈ ਮਜ਼ਾਕ ਨਹੀਂ ਹੈ। ਇਹ ਕੋਈ ਹੱਸਣ ਲਈ ਬਣਾਇਆ ਗਿਆ ਇੰਟਰਨੈੱਟ ਦਾ ਵਾਇਰਲ ਵਿਚਾਰ ਨਹੀਂ ਹੈ।
ਸਾਡਾ ਉਦੇਸ਼ ਵੱਡਾ ਹੈ। ਮਰਦਾਂ ਦੀ ਪ੍ਰਜਨਨ ਸਮਰੱਥਾ ਤੇਜ਼ੀ ਨਾਲ ਘਟ ਰਹੀ ਹੈ ਅਤੇ ਕੋਈ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਤੁਹਾਡੇ ਸਪਰਮ ਕਿੰਨੀ ਤੇਜ਼ੀ ਨਾਲ ਵਧਦੇ ਹਨ ਇਸ ਦਾ ਸਿੱਧਾ ਸਬੰਧ ਪ੍ਰਜਨਨ ਸਮਰੱਥਾ ਨਾਲ ਸਬੰਧਤ ਹੈ।
ਅਮਰੀਕੀ ਉਪ-ਰਾਸ਼ਟਰਪਤੀ ਵੇਂਸ ਅਗਲੇ ਹਫਤੇ ਆਉਣਗੇ ਭਾਰਤ
NEXT STORY