ਪੈਰਿਸ— ਲਾਰਿਅਲ ਦੀ ਮਾਲਕਿਨ ਅਤੇ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਲਿਲੀਏਨ ਬੇਟਨਕੋਰਟ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 94 ਸਾਲ ਸੀ ਅਤੇ ਉਹ ਡਿਮੇਂਸ਼ੀਆ ਬਿਮਾਰੀ ਤੋਂ ਪੀੜਤ ਸੀ। ਲਿਲੀਏਨ ਦੀ ਬੇਟੀ ਫਰਾਂਸਵਾ ਬੇਟਨਕੋਰਟ ਮੇਅਰਜ਼ ਨੇ ਕਿਹਾ, ''ਲਿਲੀਏਨ ਬੇਟਨਕੋਰਟ ਦਾ ਬੁੱਧਵਾਰ ਰਾਤ ਘਰ 'ਚ ਹੀ ਦੇਹਾਂਤ ਹੋ ਗਿਆ।''
'ਫੋਬਰਸ' ਮੈਗਜ਼ੀਨ ਮੁਤਾਬਕ ਲਿਲੀਏਨ ਬੇਟਨਕੋਰਟ ਕਾਸਮੈਟਿਕ ਕੰਪਨੀ ਲਾਰਿਅਲ 'ਚ ਮੁੱਖ ਸ਼ੇਅਰ ਧਾਰਕ ਸੀ ਅਤੇ ਦੁਨੀਆ ਦੀ 14ਵੀਂ ਸਭ ਤੋਂ ਅਮੀਰ ਹਸਤੀ ਸੀ। ਮੈਗਜ਼ੀਨ ਨੇ ਮਾਰਚ 'ਚ ਉਨ੍ਹਾਂ ਦੀ ਕੁਲ ਸੰਪਤੀ 3.9 ਬੀਲੀਅਨ ਡਾਲਰ ਹੋਣ ਦਾ ਅੰਦਾਜਾ ਲਗਾਇਆ ਸੀ।
ਰੋਹਿੰਗਿਆ ਨੂੰ ਲੈ ਕੇ ਮਿਆਂਮਾਰ 'ਤੇ ਦਬਾਅ ਜਾਰੀ : ਹੇਲੀ
NEXT STORY